ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਕੋਵਿਡ 19 ਦੇ ਮੁਫ਼ਤ ਟੈਸਟ ਕੀਤੇ ਜਾ ਰਹੇ ਹਨ ਅਤੇ ਹਰੇਕ ਮੁਹੱਲੇ ਵਿੱਚ ਮੋਬਾਇਲ ਟੈਸਟਿੰਗ
ਵੈਨਾਂ ਜਾ ਕੇ ਲੋਕਾਂ ਦੇ ਟੈਸਟ ਕਰ ਰਹੀਆਂ ਹਨ।ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਟੈਸਟ ਕਰਵਾਉਣ ਲਈ ਅੱਗੇ ਆਉਣ ਜਿਸ ਨਾਲ ਉਹ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹਨ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਬਾਲ ਵਿਕਾਸ ਅਧਿਕਾਰੀ ਅਤੇ ਆਂਗਣਵਾੜੀ ਵਰਕਰਾਂ ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤਹਿਤ ਵਾਰਡ ਨੰ: 37 ਅਧੀਨ ਪੈਂਦੇ ਇਲਾਕੇ ਉਧਮ ਸਿੰਘ ਨਗਰ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ ਗਿਆ ਜਿਸ ਤਹਿਤ ਬਾਲ ਵਿਕਾਸ ਅਫ਼ਸਰ ਅਧਿਕਾਰੀ ਅਤੇ ਆਂਗਣਵਾੜੀ ਵਰਕਰਾਂ ਵਲੋਂ ਇਲਾਕਾ ਨਿਵਾਸੀਆਂ ਨੂੰ ਕੋਰੋਨਾ ਬਿਮਾਰੀ ਤੋਂ ਬਚਾਓ ਅਤੇ ਟੈਸਟਿੰਗ ਲਈ ਸੁਚੇਤ ਕੀਤਾ ਗਿਆ। ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਦੇ ਨਾਲ ਨਾਲ ਹੀ 30 ਸਤੰਬਰ ਤੱਕ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪੋਸ਼ਣ ਮਾਹ ਵਜੋਂ ਮਨਾਇਆ ਜਾ ਰਿਹਾ ਹੈ।ਪੋਸ਼ਣ ਮਾਹ ਦੇ ਤਹਿਤ ਜਿਸ ਵਿਚ ਵਿਸ਼ੇਸ ਤੋਰ ਤੇ ਦੋ ਟੀਚੇ ਮਿਥੇ ਗਏ ਹਨ ਜਿੰਨਾਂ ਵਿੱਚ ਅਤਿ ਕੁਪੋਸ਼ਿਤ ਬਚਿਆ ਦੀ ਪਹਿਚਾਣ ਅਤੇ ਨਿਗਰਾਨੀ ਕਰਨੀ, ਨਿਉਟਰੀ/ਪੋਸ਼ਣ ਬਗੀਚਿਆਂ ਨੂੰ ਉੋਤਸ਼ਾਹਿਤ ਕਰਨਾ ਸ਼ਾਮਲ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 2018 ਵਿੱਚ ਪੋਸ਼ਣ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ।ਜਿਸ ਦਾ ਮੰਤਵ 0-6 ਸਾਲ ਦੇ ਬੱਚੇ, ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆ ਮਾਵਾਂ ਅਤੇ 11 ਤੋ 15 ਸਾਲ ਤੱਕ ਦੀਆਂ ਕਿਸ਼ੋਰੀਆਂ ਵਿੱਚ ਕੁਪੋਸ਼ਨ, ਅਨੀਮਿਆ, ਬੋਣਾਪਨ, ਦੁਬਲਾਪਨ ਅਤੇ ਜਨਮ ਸਮੇ ਘੱਟ ਭਾਰ ਵਾਲੇ ਬੱਚਿਆਂ ਦੀ ਗਿਣਤੀ ਨੂੰ ਘਟਾਉਣਾ ਹੈ।ਭਾਰਤ ਸਰਕਾਰ ਵਲੋ ਸਾਲ 2020 ਦੋਰਾਨ ਮਹੀਨਾ ਸਤੰਬਰ ਨੂੰ ਪੋਸ਼ਣ ਮਾਹ ਵਜੋ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਪ੍ਰੋਮੀਲਾ ਕੰਵਰ ਤੇ ਸ੍ਰੀਮਤੀ ਮੀਨਾ ਦੇਵੀ, ਇਲਾਕਾ ਕੌਂਸਲਰ ਸ੍ਰੀਮਤੀ ਸੁਖਰਾਜ ਕੌਰ, ਬਲਵਿੰਦਰ ਸਿੰਘ, ਜਸਬੀਰ ਸਿੰਘ, ਸੁਰਜੀਤ ਸਿੰਘ ਵੀ ਹਾਜ਼ਰ ਸਨ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media