Friday, July 17, 2026

ਰਾਣਾ ਗੁਰਜੀਤ ਵਲੋਂ ਸ਼ੇਖੂਪੁਰ ਵਿਖੇ 21.72 ਲੱਖ ਦੀ ਲਾਗਤ ਵਾਲੀ ਸੜਕ ਦੇ ਕੰਮ ਦੀ ਸ਼ੁਰੂਆਤ

ਮਾਤਾ ਭੱਦਰਕਾਲੀ ਮੰਦਿਰ ਵਿਖੇ ਹੋਏ ਨਤਮਸਤਕ

ਕਪੂਰਥਲਾ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਸ਼ੇਖੂਪੁਰ ਵਿਖੇ 21.72 ਲੱਖ ਰੁਪੈ ਦੀ ਲਾਗਤ ਨਾਲ ਨਗਰ ਨਿਗਮ ਵਲੋਂ ਬਣਾਈ ਜਾਣ ਵਾਲੀ ਸੜਕ ਦੇ ਕੰਮ ਦੀ ਅੱਜ ਸ਼ੁਰੂਆਤ ਕਰਵਾਈ ਗਈ।
             ਇਹ ਸੜਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਤੋਂ ਲੈ ਕੇ ਮਠਾੜੂ ਸ਼ਟਰਿੰਗ ਸਟੋਰ ਤੱਕ ਬਣੇਗੀ।ਜਿਸ ਨਾਲ ਸ਼ੇਖੂਪੁਰ ਤੇ ਆਸ-ਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਆਵਾਜਾਈ ਵਿਚ ਵੱਡੀ ਸਹੂਲਤ ਮਿਲੇਗੀ।ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਰੋਨਾ ਕਾਰਨ ਹੋਏ ਲਾਕਡਾਊਨ ਵਿਚ ਵਿਕਾਸ ਕੰਮਾਂ ਵਿਚ ਖੜੋਤ ਆਈ ਹੈ, ਜੋ ਕਿ ਹੁਣ ਲਾਕਡਾਊਨ ਵਿਚ ਰਿਆਇਤਾਂ ਮਿਲਣ ਨਾਲ ਦੁਬਾਰਾ ਸ਼ੁਰੂ ਕਰ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੜਕਾਂ, ਪੀਣ ਵਾਲੇ ਸਾਫ ਪਾਣੀ, ਸੀਵਰੇਜ਼ ਦੀ ਸਹੂਲਤ ਹਰ ਸ਼ਹਿਰੀ ਨੂੰ ਪ੍ਰਦਾਨ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਉਨਾਂ ਕਾਂਗਰਸੀ ਵਰਕਰਾਂ ਤੇ ਆਗੂਆਂ ਦੇ ਮਾਣ ਸਤਿਕਾਰ ਵਜੋਂ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਲਈ ਰਿਬਨ ਕੱਟਣ ਦੀ ਰਸਮ ਸਾਬਕਾ ਐਮ.ਸੀ ਤਰਸੇਮ ਲਾਲ ਤੋਂ ਕਰਵਾਈ।ਰਾਣਾ ਗੁਰਜੀਤ ਸਿੰਘ ਨੇ ਮਾਤਾ ਭੱਦਰਕਾਲੀ ਦੇ ਮੰਦਿਰ ਵਿਖੇ ਵੀ ਮੱਥਾ ਟੇਕਿਆ ਜਿਥੇ ਮੰਦਿਰ ਦੇ ਪੁਜਾਰੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
                 ਇਸ ਮੌਕੇ ਕਾਂਗਰਸੀ ਆਗੂ ਮਨੋਜ ਭਸੀਨ ਚੇਅਰਮੈਨ ਨਗਰ ਸੁਧਾਰ ਟਰੱਸਟ, ਨਰਿੰਦਰ ਮਨਸੂ ਸਾਬਕਾ ਐਮ.ਸੀ, ਵਿਕਾਸ ਸ਼ਰਮਾ, ਅਨੂਪ ਕੱਲਣ, ਰਾਜੇਸ਼ ਕੁਮਾਰ, ਤਰਲੋਕ ਸਿੰਘ ਮਠਾੜੂ, ਸਕੱਤਰ ਸਿੰਘ, ਗੁਰਮੀਤ ਸਿੰਘ, ਦਲਜੀਤ ਸਿੰਘ ਲਾਲੀ, ਪਰਮਜੀਤ ਸੰਨੀ, ਰਾਹੁਲ ਕੁਮਾਰ, ਡਾ. ਪ੍ਰੇਮ ਅਗਰਵਾਲ, ਸਰਵਣ ਸਿੰਘ ਭੱਟੀ, ਮਾਸਟਰ ਅਸ਼ੋਕ ਕੁਮਾਰ, ਇੰਦਰਜੀਤ ਸਿੰਘ ਬਿੱਟੂ, ਪ੍ਰਮੋਦ ਕਾਲੀਆ ਹਾਜ਼ਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …