Saturday, May 30, 2026

ਖਾਲੜਾ ਮਿਸ਼ਨ ਤੇ ਟਕਸਾਲੀ ਦਲ ਨੇ ਕੀਤਾ 25 ਸਤੰਬਰ ਦੇ ਪੰਜਾਬ ਬੰਦ ਦੀ ਹਮਾਇਤ ਦਾ ਐਲਾਨ

ਅੰਮ੍ਰਿਤਸਰ, 22 ਸਤੰਬਰ (ਸੁਖਬੀਰ ਸਿੰਘ) – ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਪੰਜਾਬ ਬੰਦ ਦੀ

File Photo

ਮੁਕੰਮਲ ਹਮਾਇਤ ਦਾ ਐਲਾਨ ਕੀਤਾ ਹੈ।ਜਥੇਬੰਦੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਵਿਰਸਾ ਸਿੰਘ ਬਹਿਲਾ ਅਤੇ ਸਤਵੰਤ ਸਿੰਘ ਮਾਚਕ ਨੇ ਕਿਹਾ ਹੈ ਗੁਰਾਂ ਦੇ ਪੰਜਾਬ ਵਲੋਂ ਬਦੀ ਖਿਲਾਫ ਸੰਘਰਸ਼ ਦੀ ਸ਼ੁਰੂਆਤ ਹੋ ਚੁਕੀ ਹੈ ਅਤੇ ਮੰਨੂਵਾਦੀਆਂ ਦੀ ਹਾਰ ਅਟੱਲ ਹੈ।ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੰੂ ਦਿੱਲੀ ਅਤੇ ਉਸ ਦੇ ਪੰਜਾਬ ਵਿਚਲੇ ਮੋਹਰਿਆਂ ਤੋਂ ਖਬਰਦਾਰ ਰਹਿਣਾ ਚਾਹੀਦਾ ਹੈ ਭਾਵੇਂ ਬਾਦਲਕੇ, ਕਾਂਗਰਸੀ, ਭਾਜਪਾ ਅਤੇ ਢੀਂਡਸੇਕੇ ਕਿਸਾਨਾਂ ਦੇ ਹੱਕ ਵਿੱਚ ਮਗਰਮੱਛ ਦੇ ਹੰਝੂ ਵਹਾਅ ਰਹੇ ਹਨ, ਪਰ ਇਨਾਂ ਧਿਰਾਂ ਦਾ ਮੁੱਖ ਏਜੰਡਾ 2011 ਹੈ ਨਾਂ ਕਿ ਕਿਸਾਨ ਦੀ ਭਲਾਈ।
               ਖੇਤੀ ਆਰਡੀਨੈਸ ਖਿਲਾਫ ਸਮੂਹ ਕਿਸਾਨ ਜਥੇਬੰਦੀਆਂ ਨੇ 25 ਨੂੰ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਦਾ ਐਲਾਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੇ ਨਾਲ ਖੜੇ ਹਨ।ਉਨਾਂ ਕਿਹਾ ਕਿ ਜੇਕਰ ਖੇਤੀ ਆਰਡੀਨੈਂਸ ਪੰਜਾਬ ‘ਚ ਲਾਗੂ ਹੋ ਗਏ ਤਾਂ ਇਹ ਸੂਬੇ ਨੂੰ ਤਬਾਹ ਕਰ ਦੇਣਗੇ।ਪਰ ਉਹ ਖੇਤੀ ਸੈਕਟਰ ‘ਤੇ ਕਾਰਪੋਰੇਟ ਦਾ ਕਬਜ਼ਾ ਨਹੀ ਹੋਣ ਦੇਣਗੇ।ਉਨਾਂ ਕਿਹਾ ਕਿ ਜਿਥੇ ਬਿਜਲੀ ਸੈਕਟਰ ਦਾ ਨਿੱਜੀਕਰਨ ਕਿਸਾਨਾਂ, ਮਜ਼ਦੂਰਾਂ ਤੇ ਆਮ ਜਨਤਾ ਦਾ ਆਰਥਿਕ ਪੱਖੋਂ ਉਜਾੜਾ ਕਰੇਗਾ, ਉਥੇ ਮੰਡੀ ਬੋਰਡ ਟੁੱਟਣ ਨਾਲ ਕਣਕ ਝੋਨੇ ਦੀ ਸਰਕਾਰੀ ਖ੍ਰੀਦ ਬੰਦ ਹੋ ਜਾਵੇਗੀ।ਵੱਡੀ ਪੱਧਰ ‘ਤੇ ਆੜਤੀ ਭਾਈਚਾਰਾ ਤੇ ਮੰਡੀਆਂ ਵਿੱਚ ਕੰਮ ਕਰਦੇ ਤਿੰਨ ਲੱਖ ਤੋਂ ਵੱਧ ਲੇਬਰ ਦਾ ਕਾਰੋਬਾਰ ਵੀ ਠੱਪ ਹੋ ਜਾਵੇਗਾ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …