ਅੰਮ੍ਰਿਤਸਰ, 23 ਸਤੰਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਦਸਵੀਂ ਜਮਾਤ ਦੀ ਵਿਦਿਆਰਥਣ
ਹਿਸਾ `ਐਡਮਿਥਰਾ` ਦੁਆਰਾ ਸੀਨੀਅਰ ਸ਼੍ਰੇਣੀ ਵਿੱਚ ਕਰਵਾਏ ਗਏ ਅੰਤਰਰਾਸ਼ਟਰੀ ਪੁਲਾੜ ਓਲੰਪਿਆਡ ਵਿੱਚ ਟਾਈਟਲ ਪ੍ਰਾਈਜ਼ ਦੇ ਲਈ ਰੈਂਕ 1 ਪ੍ਰਾਪਤ ਕਰਨ ਲਈ ਨਾਸਾ ਦੀ ਮੁਫ਼ਤ ਯਾਤਰਾ ਵਜੋਂ ਚੁਣੀ ਜਾਣ ਵਾਲੀ ਇਕੱਲੀ ਵਿਦਿਆਰਥਣ ਚੁਣੀ ਗਈ।ਚੂਣੌਤੀਪੂਰਨ ਤਿੰਨ ਰਾਊਂਡ ਦੀ ਪ੍ਰੀਖਿਆ ਵਿੱਚ ਹਿਸਾ ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਆਪਣੀ ਸੂਝ-ਬੂਝ ਸਾਬਤ ਕੀਤੀ।ਹਿਸਾ ਦੇ ਨਾਲ ਮਾਨਿਆ ਮਹਾਜਨ, ਤਨਵੀ ਅਗਰਵਾਲ ਅਤੇ ਆਰਿਆ ਖੋਸਲਾ ਨੂੰ ਵੀ ਸਰਟੀਫਿਕੇਟ ਆਫ਼ ਐਕਸੀਲੈਂਸ ਦੇ ਲਈ ਚੁਣਿਆ ਗਿਆ ਅਤੇ ਉਹ ਪਹਿਲੇ ਪੰਦਰਾਂ ਵਿਦਿਆਰਥੀਆਂ ਵਿੱਚੋਂ ਹਨ, ਜਿੰਨ੍ਹਾਂ ਨੇ ਇਸ ਮਹੱਤਵਪੂਰਨ ਮੁਕਾਬਲੇ ਲਈ ਹਿੱਸਾ ਲਿਆ ।
ਹਿਸਾ ਨੇ ਆਪਣੇ ਅਧਿਆਪਕਾਂ ਅਤੇ ਸਕੂਲ ਦੇ ਪਿ੍ਰੰਸੀਪਲ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਉਸ ਦਾ ਸਹੀ ਮਾਰਗ ਦਰਸ਼ਨ ਕੀਤਾ ਤੇ ਉਸ ਨੂੰ ਨਵੇਂ ਰਾਹ ਲਭੱਣ ਦੇ ਲਈ ਉਤਸ਼ਾਹਿਤ ਕੀਤਾ।
ਪੰਜਾੁਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਸ਼੍ਰੀਮਤੀ ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਗਰਲਜ਼ ਨੇ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉਜੱਵਲ ਭਵਿੱਖ ਦੇ ਲਈ ਆਸ਼ੀਰਵਾਦ ਦਿੱਤਾ।ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਇਹ ਵਿਦਿਆਰਥੀਆਂ ਲਈ ਇੱਕ ਅਨੋਖਾ ਮੋਕਾ ਸੀ ਅਤੇ ਉਨ੍ਹਾਂ ਨੂੰ ਇਸ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਦੀ ਸਲਾਹ ਦਿੱਤੀ ।
ਸਕੂਲ ਦੇ ਟੀਚਰ ਇੰਚਾਰਜ਼ ਸ਼੍ਰੀਮਤੀ ਸਿੰਮੀ ਕਾਲੀਆ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਲਈ ਉਨ੍ਹਾਂ ਦੀ ਸ਼ਲਾਘਾ ਅਤੇ ਪ੍ਰਸ਼ੰਸਾ ਕੀਤੀ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media