Sunday, April 5, 2026

ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ 25 ਦੇ ਬੰਦ ਦੀ ਹਮਾਇਤ

ਸੰਗਰੂਰ, 24 ਸਤੰਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਸੰਗਰੂਰ ਬਰਨਾਲਾ ਵਲੋਂ 25 ਸਤੰਬਰ ਦੇ ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ  ਸਮਰਥਨ ਕੀਤਾ ਹੈ।ਬਿਆਨ ਜਾਰੀ ਕਰਦਿਆਂ ਸੂਬਾ ਮੁਖੀ ਰਜਿੰਦਰ ਭਦੌੜ, ਬਲਵੀਰ ਚੰਦ ਲੌਂਗੋਵਾਲ, ਸੂਬਾ ਆਗੂ ਹੇਮ ਰਾਜ ਸਟੈਨੋ, ਜੋਨ ਮੁੱਖੀ ਜੁਝਾਰ ਲੌਂਗੋਵਾਲ, ਗੁਰਪਰੀਤ ਸਹਿਣਾ ਆਦਿ ਆਗੂਆਂ ਨੇ ਹਕੂਮਤ ਵਲੋਂ ਕਿਸਾਨੀ ਨੂੰ ਖਤਮ ਕਰਨ ਵਾਲੇ ਆਰਡੀਨੈਸਾਂ ਨੂੰ ਸਮਾਜ ਵਿਰੋਧੀ ਗਰਦਾਨਦਿਆਂ ਇਹਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।ਉਨਾਂ ਕਿਹਾ ਕਿ ਕਰੋਨਾ ਬਿਮਾਰੀ ਦੇ ਝੰਬੇ ਕਿਸਾਨਾਂ ਮਜ਼ਦੂਰਾਂ ਨੂੰ ਰਾਹਤ ਦੇਣ ਦੀ ਬਜ਼ਾਏ ਉਹਨਾਂ ਦੇ ਹਰ ਵਸੀਲੇ ਨੂੰ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਸੋਂਪਣਾ ਕਿਸੇ ਵੀ ਕੀਮਤ ‘ਤੇ ਸਹਿਣ ਨਹੀ ਕੀਤਾ ਜਾਵੇਗਾ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …