Saturday, September 5, 2026

ਦੇਸੀ ਬਾਸਮਤੀ ਜਿਲ੍ਹਾ ਪਠਾਨਕੋਟ ‘ਚ ਬਿਖੇਰ ਰਹੀ ਹੈ ਆਪਣੀ ਖੁਸ਼ਬੂ – ਡਾ. ਹਰਤਰਨਪਾਲ ਸਿੰੰਘ

ਪਠਾਨਕੋਟ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਇਸ ਵਾਰ ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਦੀ ਲਗਭਾਗ 2000 ਹੈਕਟੇਅਰ ਬਿਜਾਈ ਹੋਈ ਹੈ।ਪਿਛਲੇ ਸਾਲ ਸਰਕਾਰ ਵਲੋਂ 9 ਪੈਸਟੀਸਾਈਡ ਬਾਸਮਤੀ ਤੋਂ ਸਪਰੇ ਕਰਨ ‘ਤੇ ਰੋਕ ਲਗਾਈ ਗਈ ਸੀ।ਜਿਸ ਕਰਕੇ ਬਾਸਮਤੀ ਦੇ ਨਿਰਯਾਤ ‘ ਤੇ ਫਰਕ ਪਿਆ।
                   ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਨੇ ਦੱਸਿਆ ਕਿ ਭਾਵੇਂ ਕੋਵਿਡ-12 ਮਹਾਂਮਾਰੀ ਚੱਲ ਰਹੀ ਹੈ ਪਰ ਮਹਿਕਮੇ ਵਲੋਂ ਯੂਨੀਵਰਸਿਟੀ ਤੋਂ ਦੇਸੀ ਬਾਸਮਤੀ ਤੋਂ ਤਿਆਰ ਪੰਜਾਬ ਨੰ: 5 ਦੀ ਬਿਜ਼ਾਈ ਆਤਮਾ ਸਕੀਮ ਅਧੀਨ ਕੁੱਝ ਕਿਸਾਨਾਂ ਦੇ ਖੇਤਾਂ ਵਿੱਚ ਕਰਵਾਈ ਗਈ ਹੈ।ਪਿਛਲੇ ਦਿਨਾਂ ਵਿੱਚ ਇਨ੍ਹਾਂ ਪਲਾਟਾਂ ਦਾ ਨਿਰੀਖਣ ਕੀਤਾ ਗਿਆ ਅਤੇ ਪਾਇਆ ਗਿਆ ਕਿ ਇਸ ਕਿਸਮ ਨੂੰ ਨਾ ਤਾਂ ਕੋਈ ਬਿਮਾਰੀ ਆਈ ਹੈ ਅਤੇ ਨਾ ਕਿਸੇ ਪੈਸਟੀਸਾਈਡ ਦੀ ਸਪਰੇ ਕਰਨੀ ਪਈ ਹੈ।ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਬਾਸਮਤੀ ਦੇ ਖੇਤਾਂ ਵਿੱਚ ਖੁਸਬੂ ਵੀ ਬਹੁਤ ਵਧੀਆ ਆਉਂਦੀ ਹੈ।
                  ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਹ ਕਿਸਮ ਬਾਸਮਤੀ 386 ਨੂੰ ਸੁਧਾਰ ਕੇ ਤਿਆਰ ਕੀਤੀ ਗਈ ਹੈ। ਇਸ ਕਿਸਮ ਦੀ ਉਚਾਈ 112 ਸੈਂਟੀਮੀਟਰ ਦੇ ਕਰੀਬ ਹੈ ਇਸ ਦੇ ਚੌਲ ਪਤਲੇ ਹੁੰਦੇ ਹਨ।ਉਬਾਲਣ ਤੋਂ ਬਾਅਦ ਦੁਵਲੇ ਹੋ ਜਾਂਦੇ ਹਨ ਅਤੇ ਬਹੁਤ ਹੀ ਖੁਸ਼ਬੂਦਾਰ ਹੁੰਦੇ ਹਨ।ਉਨਾਂ ਕਿਸਾਨਾਂ ਨੂੰ ਬਾਸਮਤੀ ਦਾ ਮਿਆਰੀ ਬੀਜ਼ ਪੈਦਾ ਕਰਨ ਦੀ ਜਾਣਕਾਰੀ ਦਿੱਤੀ।
               ਉਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਹਰੇਕ ਕਿਸਾਨ ਮਾਸਕ ਦਾ ਪ੍ਰਯੋਗ ਅਤੇ ਹੋਰ ਹਦਾਇਤਾਂ ਦੀ ਵੀ ਪਾਲਣਾ ਕਰੇ ਤਾਂ ਜੋ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਫਤਿਹ ਕੀਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਇਹ ਬਾਸਮਤੀ ਕੀੜੀ ਖੁਰਦ, ਮੰਗਿਆਲ, ਕੋਠੀ ਪ੍ਰੇਮ ਸਿੰਘ, ਮੀਰਬਲ ਅਤੇ ਚੱਕ ਮਨਹਾਸ, ਪਿੰਡਾਂ ਵਿੱਚ ਬਿਜ਼ਾਈ ਗਈ ਹੈ।
               ਇਸ ਦੌਰੇ ਵਿੱਚ ਡਾ. ਹਰਿੰਦਰ ਸਿੰਘ ਬੈਂਸ, ਖੇਤੀਬਾੜੀ ਅਫਸਰ, ਡਾ. ਅਰਜੁਨ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਪ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਜਤਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ, ਵਿਜੇ ਕੁਮਾਰ ਖੇਤੀਬਾੜੀ ਉਪ ਨਿਰੀਖਕ ਅਤੇ ਕਿਸਾਨ ਮੰਗਲ ਸਿੰਘ, ਸੁਭਾਸ਼ ਸਿੰਘ ਵੀ ਹਾਜ਼ਰ ਸਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …