ਕਰੋਨਾ ਨੂੰ ਮਾਤ ਦੇ ਕੇ ਡਿਊਟੀ ਮੁੜ ਜੁਆਇਨ ਕੀਤੀ
ਕਪੂਰਥਲਾ, 28 ਸਤੰਬਰ (ਪੰਜਾਬ ਪੋਸਟ ਬਿਊਰੋ) – ਕੋਵਿਡ ਮਹਾਂਮਾਰੀ ਦੇ ਦੌਰ ਵਿਚ ਇਸ ਤੋਂ ਬਚਾਅ ਲਈ ਅਰਲੀ ਡਿਟੇਕਸ਼ਨ ਬਹੁਤ ਜਰੂਰੀ ਹੈ।ਇਹ ਸ਼ਬਦ
ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਪ੍ਰਗਟ ਕੀਤੇ।ਉਹ ਖੁਦ ਕਰੋਨਾ ਪਾਜ਼ਟਿਵ ਹੋ ਗਏ ਸਨ ਤੇ ਉਨ੍ਹਾਂ ਨੇ ਕਰੋਨਾ ਨੂੰ ਮਾਤ ਦੇ ਕੇ ਡਿਊਟੀ ਮੁੜ ਜੁਆਇਨ ਕਰ ਲਈ ਹੈ।
ਉਨ੍ਹਾਂ ਲੋਕਾਂ ਨੂੰ ਖਾਸ ਕਰ ਬਜੁਰਗ ਤੇ ਕੋਮੋਰਬਿਡ ਕੰਡੀਸ਼ਨ ਨਾਲ ਪੀੜਤ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਟੈਸਟ ਕਰਵਾਉਣ ਲਈ ਅੱਗੇ ਆਉਣ।ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਦਿਨ੍ਹੀਂ ਜਿਲਾ ਕਪੂਰਥਲਾ ਵਿੱਚ ਮੌਤ ਦਰ ਬਹੁਤ ਵੱਧ ਗਈ ਸੀ ਜਿਸ ਪਿਛੇ ਕਾਰਣ ਰਿਹਾ ਕੋਮੋਰਬਿਡ ਕੰਡੀਸ਼ਨ, ਬਜੁਰਗਾਂ ਦਾ ਟੈਸਟ ਕਰਵਾਉਣ ਲਈ ਅੱਗੇ ਨਾ ਆਉਣਾ ਹੈ।
ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸੈਂਪਲਿੰਗ ਨੂੰ ਵਧਾਇਆ ਗਿਆ ਹੈ ਤੇ ਲੋਕ ਵੀ ਹੁਣ ਵਿਭਾਗ ਦੀ ਅਪੀਲ ਸਦਕਾ ਇਹ ਟੈਸਟ ਕਰਵਾਉਣ ਲਈ ਅੱਗੇ ਆ ਰਹੇ ਹਨ ਤੇ ਪਹਿਲਾਂ ਨਾਲੋਂ ਮੌਤ ਦੇ ਕੇਸਾਂ ਵਿਚ ਕਮੀ ਵੀ ਆਈ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਤੋਂ ਬਚਣ, ਜੇਕਰ ਉਨ੍ਹਾਂ ਨੂੰ ਇਸ ਬੀਮਾਰੀ ਦੇ ਸੰਬੰਧ ਵਿਚ ਕੋਈ ਲੱਛਣ ਨਜ਼ਰ ਆਉਂਦਾ ਹੈ ਤਾਂ ਤੁਰੰਤ ਟੈਸਟ ਕਰਵਾਇਆ ਜਾਏ ਜਾਂ ਇਸ ਸੰਬੰਧੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਜਾਏ ਤਾਂ ਜੋ ਵਿਭਾਗ ਵੱਲੋਂ ਟੀਮ ਭੇਜ ਕੇ ਉਸ ਏਰੀਆ ਵਿਚ ਸੈਂਪਲਿੰਗ ਕਰਵਾਈ ਜਾ ਸਕੇ।
ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਹੀ ਕਿਸੀ ਬੀਮਾਰੀ ਜਿਵੇਂ ਕਿ ਕੈਂਸਰ, ਟੀ.ਬੀ ਹਾਰਟ ਅਟੈਕ, ਹਾਈਪਰ ਟੈਨਸ਼ਨ, ਡਾਈਬੀਟੀਜ਼ ਨਾਲ ਪੀੜਤ ਵਿਅਕਤੀ ਨੂੰ ਇਸ ਵਾਇਰਸ ਦੇ ਜਰਾਸੀਮ ਜਲਦੀ ਅਟੈਕ ਕਰ ਜਾਂਦੇ ਹਨ।ਇਸ ਲਈ ਉਨ੍ਹਾਂ ਦਾ ਇਸ ਵਾਇਰਸ ਤੋਂ ਬਚਾਅ ਬਹੁਤ ਜਰੂਰੀ ਹੈ।
ਉਨਾਂ ਨੌਜਵਾਨ ਵਰਗ ਨੂੰ ਵੀ ਇਸ ਬੀਮਾਰੀ ਨੂੰ ਹਲਕੇ ਨਾਲ ਨਾ ਲੈਣ ਦੀ ਹਦਾਇਤ ਕੀਤੀ ਹੈ ਤੇ ਕਿਹਾ ਕਿ ਉਹ ਸੋਸ਼ਲ ਇਕੱਠ, ਪਾਰਟੀਆਂ ਆਦਿ ਕਰਨ ਤੋਂ ਗੁਰੇਜ਼ ਕਰਨ।ਮਾਸਕ ਨੂੰ ਜਰੂਰ ਪਾਉਣ ਤੇ ਉਸ ਨੂੰ ਘਰ ਆ ਕੇ ਹੀ ਉਤਾਰਣ।
Punjab Post Daily Online Newspaper & Print Media