ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਨੂੰ ਡੀ.ਏ.ਵੀ ਕਾਲਜ ਮੈਨੇਜਿੰਗ
ਕਮੇਟੀ ਨਵੀ` ਦਿੱਲੀ ਵਲੋਂ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੀ ਮੈਨੇਜ਼ਰ ਨਿਯੁੱਕਤ ਕੀਤਾ ਗਿਆ ਹੈ।ਇਸ ਸਮੇਂ ਸਕੂਲ `ਚ ਵੈਦਿਕ ਹਵਨ ਯੱਗ ਸੰਪਨ ਕਰਾਇਆ ਗਿਆ।ਡਾ. ਵਾਲੀਆ ਨੇ ਕਿਹਾ ਕਿ ਡਾ. ਪੂਨਮ ਸੂਰੀ (ਪਦਮਸ੍ਰੀ ਅਲੰਕ੍ਰਿਤ) ਪ੍ਰਧਾਨ ਡੀ.ਏ.ਵੀ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਜੋ ਕਿ ਡੀ.ਏ.ਵੀ ਪਬਲਿਕ ਸਕੂਲ ਦੇ ਚੇਅਰਮੈਨ ਵੀ ਹਨ, ਉਹਨਾਂ ਦਾ ਧੰਨਵਾਦ ਕੀਤਾ।ਉਹਨਾਂ ਨੇ ਜੇ.ਪੀ ਸ਼ੂਰ ਡਾਇਰੈਕਟਰ ਸਕੂਲ ਡੀ.ਏ.ਵੀ ਸੀ.ਐਮ.ਸੀ ਅਤੇ ਡਾ. ਨੀਲਮ ਕਾਮਰਾ ਰੀਜ਼ਨਲ ਡਾਇਰੈਕਟਰ ਅੰਮ੍ਰਿਤਸਰ ਜ਼ੋਨ ਦਾ ਵੀ ਸ਼ੁਕਰਾਨਾ ਕੀਤਾ।
ਜ਼ਿਕਰਯੋਗ ਹੈ ਕਿ ਡੀ.ਏ.ਵੀ ਪਬਲਿਕ ਸਕੂਲ ਸ਼ਹਿਰ ਦੇ ਨਾਮੀ ਸਿੱਖਿਆ ਸੰਸਥਾਵਾਂ ਵਿਚੋ ਇੱਕ ਹੈ।ਨਗਰ `ਚ ਇਸ ਸਕੂਲ ਦੀਆਂ ਦੋ ਸ਼ਾਖਾਵਾਂ ਲਾਰੈਂਸ ਰੋਡ ਅਤੇ ਅੰਮ੍ਰਿਤਸਰ ਕੈਂਟ ਵਿਖੇ ਹਨ। ਲਗਭਗ 7000 ਵਿਦਿਆਰਥੀਆਂ ਨੁੰ ਸਿੱਖਿਆ ਪ੍ਰਦਾਨ ਕਰ ਰਿਹਾ ਡੀ.ਏ.ਵੀ ਪਬਲਿਕ ਸਕੂਲ ਆਪਣੇ ਵਿਦਿਅਕ ਨਤੀਜਿਆਂ ਅਤੇ ਅਕਾਦਮਿਕ ਤੇ ਸਭਿਆਚਾਰਕ ਉਪਲੱਬਧੀਆਂ ਕਰਕੇ ਜਾਣਿਆ ਜਾਂਦਾ ਹੈ।
ਸਥਾਨਕ ਪ੍ਰਬੰਧਕ ਕਮੇਟੀ ਚੇਅਰਮੈਨ ਸੁਦਰਸ਼ਨ ਕਪੂਰ ਨੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਨੂੰ ਵਧਾਈ ਦਿੰਦਿਆਂ ਉਹਨਾਂ ਕਿਹਾ ਕਿ ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ `ਚ ਹੀ ਨਹੀਂ ਭਾਰਤ ਦੇ ਕਈ ਮੋਹਰੀ ਵਿਦਿਆਲਿਆਂ ‘ਚੋਂ ਇੱਕ ਹੈ।ਇਸ ਨਾਮੀ ਸੰਸਥਾ ਲਈ ਡਾ. ਵਾਲੀਆ ਵਰਗੀ ਮੈਨੇਜਰ ਇਕ ਯੋਗ ਸ਼ਖਸ਼ੀਅਤ ਹਨ।ਕਾਲਜ ਸਟਾਫ ਨੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਨੂੰ ਸ਼ੁ਼ਭਕਾਮਨਾਵਾਂ ਦਿੱਤੀਆਂ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media