Tuesday, October 27, 2026

ਸਵੱਛਤਾ ਪੰਦਰਵਾੜਾ ਤਹਿਤ ਸ਼ਾਲੀਮਾਰ ਬਾਗ ਕਪੂਰਥਲਾ ‘ਚ ਚਲਾਇਆ ਗਿਆ ਸਫਾਈ ਅਭਿਆਨ

ਕਪੂਰਥਲਾ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਕਪੂਰਥਲਾ ਅਤੇ ਆਈ.ਟੀ.ਸੀ ਮਿਸ਼ਨ ਸੁਨਹਿਰਾ ਕੱਲ ਦੇ ਸਾਂਝੇ ਸਹਿਯੋਗ ਨਾਲ ਸਵੱਛਤਾ ਪੰਦਰਵਾੜਾ ਦੇ ਤਹਿਤ ਸ਼ਾਲੀਮਾਰ ਬਾਗ ਕਪੂਰਥਲਾ ਵਿੱਚ ਚਲਾਇਆ ਗਿਆ ਸਫਾਈ ਅਭਿਆਨ।ਸ਼ਾਲੀਮਾਰ ਬਾਗ ਵਿੱਚ ਇੱਧਰ-ਉਧਰ ਸੁੱਟੇ ਪਲਾਸਟਿਕ ਦੇ ਲਿਫਾਫਿਆਂ, ਕੂੜਾ-ਕਰਕਟ ਨੂੰ ਇਕੱਠਾ ਕੀਤਾ ਗਿਆ।ਇਸ ਮੁਹਿੰਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ `ਤੇ ਜਾ ਕੇ ਸਫਾਈ ਅਭਿਆਨ ਜਾਰੀ ਰੱਖਿਆ ਜਾਵੇਗਾ ਤਾਂ ਜੋ ਸ਼ਹਿਰ ਨੂੰ ਸਾਫ-ਸੁਥਰਾ ਰੱਖਿਆ ਜਾ ਸਕੇ ਅਤੇ ਸ਼ਹਿਰ ਨੂੰ ਬਿਮਾਰੀ ਰਹਿਤ ਕੀਤਾ ਜਾ ਸਕੇ ।
                 ਇਸ ਮੌਕੇ ਸੈਨੇਟਰੀ ਇੰਸਪੈਕਟਰ ਰਮਨ ਕੁਮਾਰ, ਪ੍ਰੋਜੈਕਟ ਮੈਨੇਜਰ ਯੋਗੇਸ਼ ਸ਼ਰਮਾ, ਬੰਟੀ ਭੱਟੀ, ਗੁਰਸੇਵਕ ਸਿੰਘ, ਰਣਜੀਤ ਕੁਮਾਰ, ਕਲਪਨਾ, ਆਰਤੀ ਕੋਹਲੀ, ਅਜੈ, ਪਰਦੀਪ, ਅੰਜੂ ਬਾਲਾ, ਮਨਜੀਤ ਕੌਰ, ਮਨਪ੍ਰੀਤ, ਬੀਰਪ੍ਰਕਾਸ਼, ਰਾਜਵਿੰਦਰ ਕੌਰ ਆਦਿ ਮੌਜੂਦ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …