Friday, April 17, 2026

ਜਿਲ੍ਹਾ ਪ੍ਰਸ਼ਾਸ਼ਨ ਵਲੋਂ ਝੋਨੇ ਦੀ ਨਿਰਵਿਘਨ ਖਰੀਦ ਲਈ ਪੁਖਤਾ ਪ੍ਰਬੰਧ

ਇਸ ਸਾਲ ਜਿਲੇ ਵਿੱਚ ਝੋਨੇ ਦੀ 763246 ਮੀਟਰਕ ਟਨ ਖਰੀਦ ਹੋਣ ਦੀ ਸੰਭਾਵਨਾ

ਕਪੂਰਥਲਾ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਨੂੰ ਨਿਰਧਾਰਿਤ ਸਮੇਂ ਤੋਂ ਕੁੱਝ ਦਿਨ ਪਹਿਲਾਂ ਸ਼ੁਰੂ ਕਰਨ ਦੇ ਮੱਦੇਨਜ਼ਰ ਜਿਲ੍ਹਾ ਕਪੂਰਥਲਾ ਵਿਚ ਝੋਨੇ ਦੀ ਨਿਰਵਿਘਨ ਖਰੀਦ ਲਈ ਵਿਆਪਕ ਯੋਜਨਾਬੰਦੀ ਕੀਤੀ ਗਈ ਹੈ।
                 ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਦੀ ਪ੍ਰਧਾਨਗੀ ਹੇਠ ਅੱਜ ਵੱਖ-ਵੱਖ ਏਜੰਸੀਆਂ, ਆੜ੍ਹਤੀਆਂ, ਸ਼ੈਲਰ ਮਾਲਕਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਜਿਲਾ ਕੰਟਰੋਲਰ ਖੁਰਾਕ ਤੇ ਸਪਲਾਈ ਕਪੁਰਥਲਾ, ਜਿਲਾ ਮੈਨੇਜਰ ਮਾਰਕਫੈਡ ਕਪੁਰਥਲਾ, ਜਿਲਾ ਮੈਨੇਜਰ ਐਫ.ਸੀ.ਆਈ, ਜਿਲਾ ਮੈਨੇਜਰ ਪਨਸਪ, ਜਿਲਾ ਮੈਨੇਜਰ ਵੇਅਰ ਹਾਊਸ, ਜਿਲਾ ਮੰਡੀ ਅਫਸਰ, ਮੁੱਖ ਖੇਤੀਬਾੜੀ ਅਫਸਰ, ਪ੍ਰਧਾਨ ਆੜਤੀ ਐਸੋਸੀਏਸ਼ਨ ਜਿਲਾ ਕਪੁਰਥਲਾ, ਪ੍ਰਧਾਨ ਰਾਈਸ ਐਸੋਸੀਏਸ਼ਨ ਕਪੁਰਥਲਾ, ਸਮੂਹ ਠੇਕੇਦਾਰ ਢੋਆ ਢੁਆਈ ਅਤੇ ਲੇਬਰ ਕਾਰਟੇਜ ਨੇ ਭਾਗ ਲਿਆ।
                ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰਨਾ ਕਾਰਨ ਝੋਨੇ ਦੀ ਖਰੀਦ ਇਕ ਚੁਣੌਤੀ ਵਾਂਗ ਹੈ ਪਰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮੰਡੀਆਂ ਵਿਚ ਖਰੀਦ ਲਈ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਤੇ ਕਣਕ ਵਾਂਗ ਝੋਨੇ ਦੀ ਖਰੀਦ ਵੀ ਸੁਚਾਰੂ ਤਰੀਕੇ ਨਾਲ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਏਜੰਸੀਆਂ ਵਲੋਂ ਸੁਚਾਰੂ ਖਰੀਦ, ਢੋਆ ਢੁਆਈ ਆਦਿ ਬਾਰੇ ਵੀ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਜਿਲੇ ਵਿੱਚ ਝੋਨੇ ਦੀ 763246 ਮੀਟਰਿਕ ਟਨ ਖਰੀਦ ਹੋਣ ਦੀ ਸੰਭਾਵਨਾ ਹੈ।
                  ਜਿਲਾ ਮੰਡੀ ਅਫਸਰ ਨੇ ਦੱਸਿਆ ਕਿ ਝੋਨੇ ਨੂੰ ਮੰਡੀਆਂ ਵਿੱਚ ਲਿਆਉਣ ਸਬੰਧੀ ਜਿਮੀਦਾਰਾਂ ਨੂੰ ਟੋਕਨ ਦੇਣ ਦਾ ਮੁਕਮੰਲ ਕਰ ਲਿਆ ਗਿਆ ਹੈ ਅਤੇ ਉਨਾਂ ਵੱਲੋ ਹਰੇਕ ਜਿਮੀਂਦਾਰ ਨੂੰ 50 ਕੁਇੰਟਲ ਝੋਨਾ ਲਿਆਉਣ ਲਈ ਟੋਕਨ ਜਾਰੀ ਕੀਤੇ ਜਾਣਗੇ।
              ਅਧਿਕਾਰੀਆਂ ਤੇ ਰਾਈਸ ਮਿੱਲਰਾਂ ਵਲੋਂ ਦੱਸਿਆ ਗਿਆ ਕਿ ਜਿਲੇ ਵਿੱਚ ਰਾਈਸ ਮਿੱਲਰਾਂ ਪਾਸ ਖਰੀਦੇ ਝੋਨੇ ਦੀ ਸਟੋਰੇਜ਼ ਸਮਰੱਥਾ ਉਪਲੱਬਧ ਹੈ।ਡਿਪਟੀ ਕਮਿਸ਼ਨਰ ਵਲੋਂ ਬਾਰਦਾਨੇ ਦੀ ਉਪਲਬਤਾ ਦਾ ਜਾਇਜ਼ਾ ਲੈਣ ਮੌਕੇ ਜਿਲਾ ਕੰਟਰੋਲਰ ਕਪੂਰਥਲਾ ਨੇ ਦਸਿਆ ਕਿ ਬਾਰਦਾਨੇ ਦਾ ਪ੍ਰਬੰਧ ਮੁਕਮੰਲ ਕਰ ਲਿਆ ਗਿਆ ਹੈ।ਇਸ ਸਾਲ ਝੋਨੇ ਦੀ ਖਰੀਦ ਲਈ 70 ਫੀਸਦੀ ਬਾਰਦਾਨਾ ਮਿੱਲਰਾਂ ਵੱਲੋਂ ਵਰਤਿਆ ਜਾਣਾ ਹੈ।
                 ਕਰੋਨਾ ਸਬੰਧੀ ਨਿਯਮਾਂ ਦੀ ਪਾਲਣਾ ਹਿੱਤ ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਮੰਡੀਆਂ ਵਿੱਚ ਵਾਸ਼ ਸਟੇਸ਼ਨ, ਆਰਜ਼ੀ ਟਾਇਲਟਸ ਮਾਸਕ, ਸੈਨੀਟਾਈਜਰ ਅਤੇ ਪੀਣ ਵਾਲੇ ਪਾਣੀ ਦੇ ਪੁਖਤਾ ਪ੍ਰਬੰਧ ਕੀਤੇ ਜਾਣ।
                      ਇਸ ਮੌਕੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਤੋਂ ਇਲਾਵਾ ਦਵਿੰਦਰਬੀਰ ਸਿੰਘ ਚਾਹਲ ਪ੍ਰਧਾਨ ਰਾਈਸ ਮਿੱਲਐਸੋਸੀਏਸ਼ਨ ਕਪੁਰਥਲਾ ਤੇ ਰਜਿੰਦਰ ਕੌੜਾ ਪ੍ਰਧਾਨ ਆੜਤੀ ਐਸੋਸੀਏਸ਼ਨ ਕਪੁਰਥਲਾ ਹਾਜ਼ਰ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …