ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰ ਤੇਗ ਬਹਾਦਰ ਜੀ ਦੇ 4੦੦ ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ
‘ਚ ਸਕੂਲ ਸਿਖਿਆ ਵਿਭਾਗ ਵਲੋਂ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਲੜੀ ਵਿਚ ਪੋਸਟਰ ਮੇਕਿੰਗ ਮੁਕਾਬਲੇ ਦੇ ਬਲਾਕ ਪੱਧਰੀ ਨਤੀਜੇ ਦਾ ਐਲਾਨ ਹੋ ਗਿਆ ਹੈ।
ਇਸ ਵਿਚ ਪੂਰੇ ਸੂਬੇ ਦੇ 23196 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਹੈ।ਜਿਲਾ ਅੰਮ੍ਰਿਤਸਰ ਦੀ ਹਿੱਸੇਦਾਰੀ 1000 ਪ੍ਰਤਿਯੋਗੀ ਰਹੀ ਹੈ।ਇਹਨਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਿਚੋਂ ਮਿਡਲ ਵਰਗ ਵਿਚ ਬੌਬੀ (ਲਛਮਣਸਰ), ਅਮ੍ਰਿਤਬੀਰ ਸਿੰਘ (ਅਟਾਰੀ), ਮਨਪ੍ਰੀਤ ਕੌਰ (ਕਿਲਾ ਜੀਵਨ ਸਿੰਘ), ਜਦਕਿ ਵਿਸ਼ੇਸ਼ ਲੋੜਾਂ ਵਾਲੇ ਸੀਨੀਅਰ ਵਰਗ ਵਿਚ ਜਿਲੇ ਵਿਚੋਂ ਇੱਕ ਮਾਤਰ ਪ੍ਰਤਿਯੋਗੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲ ਕਲਾਂ ਦੀ ਪ੍ਰਤਿਯੋਗੀ ਸਿਮਰਨਜੀਤ ਕੌਰ ਚੁਣੀ ਗਈ ਹੈ।
ਮਿਡਲ ਵਰਗ ਵਿਚ ਨਵਜੋਤ ਕੌਰ (ਚਮਿਆਰੀ), ਸੁਨੀਤਾ (ਗੁਰਾਲਾ), ਨਵਪ੍ਰੀਤ ਕੌਰ (ਮਾਹਣਾ ਸਿੰਘ ਰੋਡ), ਅਭਿਸ਼ੇਕ (ਪੰਡੋਰੀ), ਅੰਸ਼ (ਗੁਮਟਾਲਾ), ਨੰਦਿਨੀ (ਪੁਤਲੀਘਰ), ਮੁਸਕਾਨ (ਸ਼ਹੂਰਾ), ਰਵਿੰਦਰ ਸਿੰਘ (ਜੌਨਸ ਮੁਹਾਰ), ਹੁਸਨਪ੍ਰੀਤ ਕੌਰ (ਜੰਡਿਆਲਾ), ਮਨਪ੍ਰੀਤ ਕੌਰ (ਕਲੇਰ ਮਾਂਗਟ), ਪਲਕਪ੍ਰੀਤ ਕੌਰ (ਕੱਥੂਨੰਗਲ), ਦਿਸ਼ਾ (ਉਮਰਾਨੰਗਲ) ਰਾਜਬੀਰ ਕੌਰ (ਧੂਲਕਾ), ਪੂਜਾ (ਤਰਸਿੱਕਾ), ਮਹਿਕਪ੍ਰੀਤ ਕੌਰ (ਵੇਰਕਾ) ਨੇ ਵੱਖ ਵੱਖ ਬਲਾਕਾਂ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ।ਸੀਨੀਅਰ ਵਰਗ ਵਿਚ ਬਲਾਕ ਪੱਧਰ ‘ਚ 13 ਪਹਿਲੀਆਂ ਪੁਜੀਸ਼ਨਾਂ ਕੱਢੀਆਂ ਗਈਆਂ ਹਨ। ਇੰਨਾਂ ਵਿੱਚ ਸੰਦੀਪ ਕੌਰ (ਮਧੂ ਸਾਂਗਾ), ਸੰਦੀਪ ਕੌਰ (ਗਗੋਮਾਹਲ), ਪ੍ਰੀਤੋ (ਕੋਟ ਬਾਬਾ ਦੀਪ ਸਿੰਘ ਕੰਨਿਆਂ), ਸਮਰੀਨ ਕੌਰ (ਬੱਲ ਕਲਾਂ), ਸੰਨੀ (ਕਰਮਪੁਰਾ), ਲਵਪ੍ਰੀਤ ਸਿੰਘ (ਪੁਤਲੀਘਰ), ਗੁਰਸੇਵਕ ਸਿੰਘ (ਭੀਲੋਵਾਲ ਪੱਕਾ), ਪਲਕਪ੍ਰੀਤ ਕੌਰ (ਤਿਮੋਵਾਲ), ਜੁਗਰਾਜ ਸਿੰਘ (ਸੰਗਤਪੁਰਾ), ਸੰਗੀਤਾ (ਕੱਥੂਨੰਗਲ), ਰੁਪਾਲੀ (ਰਈਆ), ਨਵਨੀਤ ਕੌਰ (ਖਿਲਚੀਆਂ) ਅਤੇ ਸੰਜਨਾ (ਮਹਿਤਾ ਨੰਗਲ) ਹਨ।
ਜਿਲਾ ਸਿੱਖਿਆ ਅਫ਼ਸਰ ਸਤਿੰਦਰਬੀਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਪੂਰੀ ਟੀਮ ਅਤੇ ਨੋਡਲ ਅਫ਼ਸਰ ਕੁਮਾਰੀ ਆਦਰਸ਼ ਸ਼ਰਮਾ ਬੇਹਦ ਮਿਹਨਤ ਨਾਲ ਇਹ ਕੰਮ ਨੇਪਰੇ ਚਾੜ ਰਹੀ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media