ਸੰਗਰੂਰ, 2 ਅਕਤੂਬਰ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਲੋਹਾਖੇੜਾ ਦੇ ਜ਼ੰਮਪਲ ਅਤੇ ਜੰਮੂ ਕਸ਼ਮੀਰ ਵਿਖੇ ਡਿਊਟੀ ਨਿਭਾਅ ਰਹੇ ਫ਼ੌਜੀ ਜਵਾਨ ਕਰਨੈਲ
ਸਿੰਘ ਦੇ ਬੰਬ ਧਮਾਕੇ `ਚ ਸ਼ਹੀਦ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਗਸੀਰ ਸਿੰਘ ਜੱਗੀ ਨੇ ਦੱਸਿਆ ਕਿ ਫ਼ੌਜ ਦੇ ਅਧਿਕਾਰੀਆਂ ਵਲੋਂ ਮੋਬਾਇਲ ਫੋਨ ਰਾਹੀਂ ਇਹ ਦੁਖਦਾਈ ਜਾਣਕਾਰੀ ਦਿੱਤੀ ਗਈ।ਫ਼ੌਜੀ ਜਵਾਨ ਕਰਨੈਲ ਸਿੰਘ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਜਿਵੇਂ ਹੀ ਇਲਾਕੇ ਅੰਦਰ ਫੈਲੀ ਤਾਂ ਸਮੁੱਚਾ ਮਾਹੌਲ ਗਮਗੀਨ ਹੋ ਗਿਆ।ਜੰਮੂ ਕਸ਼ਮੀਰ ਵਿਖੇ ਅੱਤਵਾਦੀਆਂ ਵਲੋਂ ਕੀਤੀ ਗਈ ਬੰਬਾਰੀ ਦੌਰਾਨ ਸ਼ਹੀਦ ਹੋਏ ਫੌਜੀ ਕਰਨੈਲ ਸਿੰਘ ਸਿੰਘ ਦਾ ਕਰੀਬ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।ਉਸ ਦਾ ਇਕ ਪੁੱਤਰ ਵੀ ਹੈ।ਤਿੰਨ ਭੈਣਾਂ ਅਤੇ ਦੋ ਭਰਾਵਾਂ `ਚੋਂ ਸਭ ਤੋਂ ਛੋਟੇ ਪੁੱਤਰ ਕਰਨੈਲ ਸਿੰਘ ਦੇ ਸ਼ਹੀਦ ਹੋਣ ਬਾਰੇ ਜਦੋਂ ਉਸ ਦੇ ਪਿਤਾ ਭੂਰਾ ਸਿੰਘ, ਮਾਤਾ ਅਮਰਜੀਤ ਕੌਰ ਨੂੰ ਪਤਾ ਲੱਗਾ ਤਾਂ ਪੂਰਾ ਪਰਿਵਾਰ ਭੁੱਬਾਂ ਮਾਰ ਰੋਇਆ। ਬਚਪਨ ਤੋਂ ਹੀ ਫ਼ੌਜੀ ਅਫ਼ਸਰ ਬਣਨ ਦੀ ਰੀਝ ਰੱਖਣ ਵਾਲੇ ਸ਼ਹੀਦ ਫ਼ੌਜੀ ਕਰਨੈਲ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪਿੰਡ ਲੋਹਖੇੜਾ ਦੇ ਸ਼ਮਸ਼ਾਨਘਾਟ `ਚ ਕੀਤਾ ਜਾਵੇਗਾ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media