Tuesday, August 11, 2026

ਬਲਾਤਕਾਰੀ ਨੂੰ ਮੌਕੇ ‘ਤੇ ਹੋਵੇ ਮੌਤ ਦੀ ਸਜ਼ਾ – ਇਮਾਮ ਮੁਜ਼ੱਮਲ ਹੁਸੈਨ ਕਾਦਰੀ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਯੂ.ਪੀ ਦੇ ਹਾਥਰਸ ਵਿਖੇ ਦਲਿਤ ਲੜਕੀ ਨਾਲ ਹੋਏ ਗੈਂਗਰੇਪ ਤੋਂ ਬਾਅਦ ਲੜਕੀ ਨੂੰ ਮੌਤ ਦੇ ਘਾਟ ਉਤਾਰਣ ਤੋਂ ਉਪਰੰਤ ਉਸ ਦਾ ਸੰਸਕਾਰ ਕਰ ਦਿੱਤਾ ਗਿਆ।ਇਸ ਬਾਰੇ ਸ਼ਹਿਰੀ ਇਮਾਮ ਮੁਜ਼ੱਮਲ ਹੁਸੈਨ ਕਾਦਰੀ ਨੇ ਦੱਸਿਆ ਕਿ ਬਾਹਰਲੇ ਦੇਸ਼ਾਂ ਵਾਂਗ ਭਾਰਤ ਵਿੱਚ ਬਲਾਤਕਾਰ ਦੀ ਸਜ਼ਾ ਮੌਕੇ ‘ਤੇ ਮੌਤ ਦੀ ਹੋਣੀ ਚਾਹੀਦੀ ਹੈ।ਉਨਾਂ ਕਿਹਾ ਕਿ ਜਬਰ ਜ਼ਿਨਾਹ ਦੇ ਮਾਮਲੇ ਵਿੱਚ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਸਿਆਸੀ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ।ਬਲਾਤਕਾਰੀ ਕਿਸੇ ਵੀ ਜਾਤ ਨਾਲ ਸੰਬੰਧ ਰੱਖਦਾ ਹੋਵੇ, ਉਸ ਨੂੰ ਮੌਕੇ ‘ਤੇ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ।ਇਮਾਮ ਮੁਜ਼ੱਮਲ ਹੁਸੈਨ ਕਾਦਰੀ ਨੇ ਦਲਿਤ ਲੜਕੀ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਯੂ.ਪੀ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ।

Check Also

ਰੈਡ ਕਰਾਸ ਸੁਸਾਇਟੀ ਨੇ ਮਹਿਲਾਵਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਅਤੇ ਮਾਹਵਾਰੀ ਸਫ਼ਾਈ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਇਸਤਰੀਆਂ ਨੂੰ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਅਤੇ …