ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ)- ਜਿਲਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਖਹਿਰਾ ਨੇ ਆਮ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਪੁਲਿਸ ਥਾਣਿਆਂ ਵਿੱਚ
ਚੱਲਦੇ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਜਿਲਾ ਪ੍ਰਸ਼ਾਸ਼ਨ ਦੇ ਸੇਵਾ ਕੇਂਦਰਾਂ ਵਿਚੋਂ ਦੇਣ ਬਾਰੇ ਹੁਕਮ ਜਾਰੀ ਕੀਤੇ ਹਨ।ਉਨਾਂ ਦੱਸਿਆ ਕਿ ਇਸ ਬਾਬਤ ਪੰਜਾਬ ਸਰਕਾਰ ਵਲੋਂ ਪੱਤਰ ਪ੍ਰਾਪਤ ਹੋ ਚੁੱਕਾ ਹੈ, ਸੋ ਹੁਣ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਕਿਸੇ ਵੀ ਸੇਵਾ ਕੇਂਦਰ ਤੋਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ।
ਉਨਾਂ ਸਪੱਸ਼ਟ ਕੀਤਾ ਕਿ ਇਨਾਂ ਸੇਵਾਵਾਂ ਵਿਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੀ ਪਹੁੰਚ ਰਸੀਦ, ਸ਼ਿਕਾਇਤ ‘ਤੇ ਹੋਈ ਕਾਰਵਾਈ ਦੀ ਸੂਚਨਾ, ਐਫ.ਆਈ.ਆਰ ਜਾਂ ਡੀ.ਡੀ.ਆਰ ਦੀ ਕਾਪੀ, ਸੜਕੀ ਹਾਦਸਿਆਂ ਸਬੰਧੀ ਅਨਟਰੇਸਡ ਰਿਪੋਰਟ, ਚੋਰੀ ਹੋਏ ਵਹੀਕਲ ਸੰਬਧੀ ਰਿਪੋਰਟ, ਚੋਰੀ ਹੋਏ ਮਾਲ ਨਾ ਲੱਭੇ ਜਾਣ ਸਬੰਧੀ ਰਿਪੋਰਟ, ਲਾਊਡ ਸਪੀਕਰ ਦੀ ਐਨ.ਓ.ਸੀ, ਮੇਲਾ, ਟੂਰਨਾਮੈਂਟ, ਪ੍ਰਦਰਸ਼ਨੀ ਆਦਿ ਸਬੰਧੀ ਲਗਾਉਣ ਬਾਰੇ ਐਨ.ਓ.ਸੀ, ਵਹੀਕਲ ਦੀ ਮਾਲਕੀ ਬਾਰੇ ਐਨ.ਓ.ਸੀ, ਵੀਜ਼ੇ ਬਾਰੇ ਪੁਲਿਸ ਕਲੀਰੈਂਸ, ਚਾਲ-ਚਲਣ ਸਰਟੀਫਿਕੇਟ, ਕਿਹਾਏਦਾਰ ਦੀ ਵੇਰੀਫਿਕੇਸ਼ਨ, ਕਰਮਚਾਰੀ ਦੀ ਵੇਰੀਫਿਕੇਸ਼ਨ, ਘਰੇਲੂ ਨੌਕਰ ਦੀ ਵੇਰੀਫਿਕੇਸ਼ਨ ਆਦਿ ਸ਼ਾਮਲ ਹਨ। ਉਨਾਂ ਕਿਹਾ ਕਿ ਇਹ ਸੇਵਾਵਾਂ ਦੇਣੀਆਂ ਪੁਲਿਸ ਨੇ ਹੀ ਹਨ, ਪਰ ਆਮ ਲੋਕ ਇਹ ਸੇਵਾਵਾਂ ਲੈਣ ਲਈ ਪਹੁੰਚ ਸੇਵਾ ਕੇਂਦਰ ਵੀ ਕਰ ਸਕਦੇ ਹਨ, ਜਿਥੋਂ ਇਹ ਬਿਨੈ ਪੱਤਰ ਪੁਲਿਸ ਸਾਂਝ ਕੇਂਦਰ ਕੋਲ ਆਨਲਾਈਨ ਪਹੁੰਚਣਗੇ।
Check Also
‘ਆਪ’ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਜਰਨੈਲ ਸਿੰਘ ਢੋਟ ਨੇ ਦਿੱਤੀ ਵਧਾਈ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਇੰਚਾਰਜ਼ …
Punjab Post Daily Online Newspaper & Print Media