Tuesday, November 24, 2026

ਗਹਿਰੀ ਮੰਡੀ ਵਿਖੇ ਹੰਕ ਜ਼ਿੰਮ ਦਾ ਕੀਤਾ ਉਦਘਾਟਨ

ਜੰਡਿਆਲਾ ਗੁਰੂ, 4 ਅਕਤੂਬਰ (ਹਰਿੰਦਰਪਾਲ ਸਿੰਘ) -ਸਥਾਨਕ ਗਹਿਰੀ ਮੰਡੀ ਵਿਖੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਹੰਕ ਜ਼ਿੰਮ ਦਾ ਉਦਘਾਟਨ ਕੀਤਾ।ਵਿਧਾਇਕ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਹਰੇਕ ਕਸਬੇ ਅਤੇ ਪਿੰਡਾਂ ਵਿੱਚ ਨੌਜਵਾਨਾਂ ਵੱਲੋਂ ਜ਼ਿੰਮ ਖੋਲੇ ਜਾ ਰਹੇ ਹਨ, ਜੋ ਬਹੁਤ ਖੁਸ਼ੀ ਵਾਲੀ ਗੱਲ ਹੈ।ਇਸ ਨਾਲ ਨੌਜਵਾਨ ਆਪਣੀ ਚੰਗੀ ਸਿਹਤ ਬਣਾ ਸਕਣਗੇ।ਇਸ ਮੋਕੇ ਦੀਪ ਬਾਠ ਬਲਾਕ ਪ੍ਰਧਾਨ ਯੂਥ ਕਾਂਗਰਸ ਜੰਡਿਆਲਾ ਗੁਰੂ, ਮੁਨੀਸ਼ ਸ਼ਰਮਾ, ਸੰਦੀਪ ਸ਼ਰਮਾ ਸਰਕਲ ਪ੍ਰਧਾਨ, ਹਰਜੀਤ ਸਿੰਘ, ਕਵਲਜੀਤ ਸਿੰਘ ਬਾਠ, ਸੋਨੂੰ ਚੌਹਾਨ ਵਾਇਸ ਪ੍ਰਧਾਨ, ਸਰਪੰਚ ਕੁਲਦੀਪ ਸਿੰਘ, ਲੱਕੀ ਜੋਸ਼ੀ, ਗੁਰਪ੍ਰੀਤ ਪੀ.ਏ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …