ਜੰਡਿਆਲਾ ਗੁਰੂ, 4 ਅਕਤੂਬਰ (ਹਰਿੰਦਰਪਾਲ ਸਿੰਘ) – ਪਿੰਡ ਰੱਖ ਦੇਵੀਦਾਸਪੁਰਾ ਵਿਖੇ ਮ.ਗ. ਨਰੇਗਾ ਸਕੀਮ ਅਧੀਨ ਖੇਡ ਸਟੇਡੀਅਮ ਦਾ ਰਸਮੀ ਉਦਘਾਟਨ
ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਜੰਡਿਆਲਾ ਗੁਰੂ ਦੀ ਹਾਜ਼ਰੀ ਵਿਚ ਕੀਤਾ ਗਿਆ।ਵਿਧਾਇਕ ਡੈਨੀ ਨੇ ਇਸ ਸਮੇਂ ਕਿਹਾ ਕਿ ਪਿੰਡ ਦੀ ਸਰਪੰਚ ਬੀਬੀ ਬਲਜਿੰਦਰ ਕੌਰ ਸੁਪਤਨੀ ਜੋਗਾ ਸਿੰਘ ਬਹੁਤ ਹੀ ਹੋਣਹਾਰ ਹਨ। ਉਹ ਪਿੰਡ ਦੇ ਵਿਕਾਸ ਕਾਰਜ਼ ਗਲੀਆਂ, ਨਾਲੀਆਂ, ਸ਼ਮਸਾਨਘਾਟ, ਖੇਡ ਦਾ ਮੈਦਾਨ ਆਦਿ ਬਣਾਉਣ ’ਚ ਮੋਹਰੀ ਰਹੇ ਹਨ।ਖੇਡ ਮੈਡਾਨ ਬਣਨ ਨਾਲ ਪਿੰਡ ਦੇ ਨੌਜਵਾਨ ਖੇਡਾਂ ਵੱਲ ਧਿਆਨ ਦੇ ਕੇ ਸਰੀਰ ਨੂੰ ਤੰਦਰੁਸਤ ਬਣਾਉਣਗੇ, ਜੋ ਦੇਸ਼ ਦੇ ਹਿੱਤ ਵਿੱਚ ਜਰੂਰੀ ਹੈ।ਬੰਡਾਲਾ ਨੇ ਕਿਹਾ ਕਿ ਸੂਬੇ ਦੇ ਹਰੇਕ ਪਿੰਡ ਵਿੱਚ ਅਜਿਹੇ ਖੇਡ ਸਟੇਡੀਅਮ ਬਣਾਏ ਗਏ ਹਨ ਤਾਂ ਜੋ ਲੋਕ ਵੱਧ ਤੋਂ ਵੱਧ ਲਾਹਾ ਲੈ ਸਕਣ।
ਪ੍ਰਮੁੱਖ ਸ਼ਖਸ਼ੀਅਤਾਂ ਨੂੰ ਇਸ ਸਮੇਂ ਸਨਮਾਨਿਤ ਵੀ ਕੀਤਾ ਗਿਆ।ਇਸ ਮੋਕੇ ਚੇਅਰਮੇਨ ਮਾਰਕੀਟ ਕਮੇਟੀ ਕਸ਼ਮੀਰ ਸਿੰਘ ਜਾਣੀਆ, ਬਲਾਕ ਪ੍ਰਧਾਨ ਤੇ ਸਰਪੰਚ ਜਗਜੀਤ ਸਿੰਘ ਜੋਗੀ, ਸਰਪੰਚ ਸੁਖਵਿੰਦਰ ਸਿੰਘ ਨਵਾਂਕੋਟ, ਮੁੱਖ ਬੁਲਾਰਾ ਅਵਤਾਰ ਟੱਕਰ, ਚੇਅਰਮੈਨ ਹਰਜੀਤ ਸਿੰਘ, ਕੈਪ. ਭੁਪਿੰਦਰ ਸਿੰਘ ਜਿਲਾ ਸੁਪਰਵਾਈਜ਼ਰ ਜੀ.ੳ.ਜੀ ਅੰਮ੍ਰਿਤਸਰ, ਰਜਿੰਦਰ ਸਿੰਘ ਜੀ.ੳ.ਜੀ, ਵਾਇਸ ਪ੍ਰਧਾਨ ਪਰਮਜੀਤ ਮਿੰਟੂ, ਬਾਬਾ ਨਰੈਣ ਸਿੰਘ, ਸਰਪੰਚ ਸੂਰਜਕਰਨ ਸਿੰਘ, ਮਨਜਿੰਦਰ ਪਾਂਧੀ, ਸਰਪੰਚ ਜਸਪਾਲ ਸਿੰਘ, ਮੇਹਰ ਸਿੰਘ, ਇੰਸਪੈਕਟਰ ਗੁਰਦੇਵ ਸਿੰਘ, ਬੀ.ਡੀ.ਓ ਅਮਨਦੀਪ ਸਿੰਘ, ਹਰਿੰਦਰਪਾਲ ਸਿੰਘ ਜੋਸਨ, ਰਮਿੰਦਰ ਸਿੰਘ ਜੇ.ਈ, ਵਿਸ਼ਾਲ ਖੇਲਾ ਆਦਿ ਹਾਜਰ ਸਨ।
Check Also
ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …
Punjab Post Daily Online Newspaper & Print Media