Sunday, April 19, 2026

ਕੋਵਿਡ 19 ਦੀ ਸੈਂਪਲਿੰਗ ਸਬੰਧੀ ਕੈਂਪ ਲਗਾਇਆ

ਸੰਗਰੂਰ, 6 ਅਕਤੂਬਰ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਰਾਮਵੀਰ ਅਤੇ ਸਿਵਲ ਸਰਜਨ ਸੰਗਰੂਰ ਦੇ ਦਿਸ਼਼ਾ ਨਿਰਦੇਸ਼ਾਂ ਹੇਠ ਬਲਾਕ ਲੌਂਗੋਵਾਲ ਦੇ ਜਥੇਦਾਰ ਕੌਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਨਮੋਲ ਵਿਖੇ ਕਰੋਨਾ ਦੀ ਸੈਂਪਲਿੰਗ ਸਬੰਧੀ ਇੱਕ ਕੈਂਪ ਲਗਾਇਆ ਗਿਆ।ਜਿਸ ਵਿੱਚ ਸਕੂਲ ਪ੍ਰਿੰਸੀਪਲ ਗੁਰਬੀਰ ਕੌਰ ਅਤੇ ਸਮੂਹ ਸਟਾਫ਼ ਮੈਬਰਾਂ ਸਮੇਤ 36 ਨਮੂਨੇ ਲਏ ਗਏ।ਸਿਵਲ ਹਸਪਤਾਲ ਲੌਂਗੋਵਾਲ ਐਸ.ਐਮ.ਓ ਡਾ. ਅਜ਼ੂ ਬਾਲਾ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਬਚਾਅ ਲਈ ਇਸ ਸੈਂਪਲਿੰਗ ਵਾਸਤੇ ਲੋਕਾਂ ਨੂੰ ਖੁਦ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਕੋਵਿਡ-19 ਦੀ ਲੜੀ ਨੂੰ ਤੋੜਿਆ ਜਾ ਸਕੇ।
ਇਸ ਮੌਕੇ ਐਚ.ਸੀ ਰਜਿੰਦਰ ਕੁਮਾਰ, ਸੁਖਜੀਤ ਕੌਰ ਸੀ.ਐਚ.ਸੀ ਖੇੜੀ, ਸੁਖਬੀਰ ਕੌਰ ਸੀ.ਐਚ ਖੁਰਾਣਾ, ਮਲਕੀਤ ਕੌਰ ਏ.ਐਨ.ਐਮ, ਚਮਕੌਰ ਸਿੰਘ, ਬਾਲ ਕ੍ਰਿਸ਼ਨ, ਖੁਸ਼ਵੰਤ ਸਿੰਘ ਅਤੇ ਆਸ਼ਾ ਵਰਕਰ ਮੌਜ਼ੂਦ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …