ਬੀਮਾਰੀ ਸਬੰਧੀ ਜਾਗਰੂਕਤਾ ਅਤੇ ਜ਼ਿੰਦਗੀ ਜਿਊਣ ਤੇ ਢੰਗ ਤਰੀਕਿਆਂ ਵਿਚ ਤਬਦੀਲੀ ਨਾਲ ਸਰਵਾਈਕਲ ਕੈਂਸਰ `ਤੇ ਕਾਬੂ ਪਾਉਣਾ ਸਮੇਂ ਦੀ ਲੋੜ: ਪ੍ਰੋ. ਹਰਦੀਪ ਸਿੰਘ
ਅੰਮ੍ਰਿਤਸਰ, 6 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋ.
ਹਰਦੀਪ ਸਿੰਘ ਨੇ ਕਿਹਾ ਹੈ ਕਿ ਸਰਵਾਈਕਲ ਕੈਂਸਰ, ਕੈਂਸਰ ਦੇ ਘੱਟ ਜਾਣੇ ਜਾਂਦੇ ਰੂਪਾਂ ਵਿਚੋਂ ਇੱਕ ਹੈ, ਪਰ ਇਹ ਸਾਡੇ ਸਮਾਜ ਵਿੱਚ ਲਗਾਤਾਰ ਵੱਧ ਰਿਹਾ ਹੈ।ਜੇਕਰ ਇਸ ਬਿਮਾਰੀ ਨੂੰ ਸੰਕਟਕਾਲੀਨ ਅਧਾਰ `ਤੇ ਰੱਖ ਕੇ ਸਹੀ ਤਰੀਕਿਆਂ ਨਾਲ ਨਜਿੱਠਿਆ ਨਹੀਂ ਗਿਆ ਤਾਂ ਇਸ ਸਬੰਧੀ ਨਤੀਜੇ ਚੰਗੇ ਨਹੀਂ ਆਉਣਗੇ।ਜਿਥੇ ਸਮਾਜ ਵਿਚ ਇਸ ਬਿਮਾਰੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕ ਕਰਨ ਦੀ ਸਖਤ ਜ਼ਰੂਰਤ ਹੈ, ਉਥੇ ਸਾਨੂੰ ਸਾਡੇ ਦਿਸ਼ਾਹੀਣ ਰਹਿਣ-ਸਹਿਣ, ਖਾਣ-ਪੀਣ ਅਤੇ ਜ਼ਿੰਦਗੀ ਜਿਊਣ ਦੇ ਢੰਗ ਤਰੀਕਿਆਂ ਦੀ ਪੜਚੋਲ ਕਰਨ ਦੀ ਜ਼ਰੂਰਤ ਹੈ।
ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸੰਸਥਾ ਫੁਲਕਾਰੀ ਡਬਲਯੂ.ਓ.ਏ ਦੇ ਭਲਾਈ ਵਿੰਗ, ਫੁਲਕਾਰੀ ਕੈਨ ਵੱਲੋਂ `ਫਤਹਿ ਕੈਂਸਰ` ਪ੍ਰੋਗਰਾਮ ਤਹਿਤ ਸਰਵਾਈਕਲ ਕੈਂਸਰ ਜਾਗਰੂਕਤਾ ਬਾਰੇ ਇਕ ਆਨਲਾਈਨ ਰਾਸ਼ਟਰੀ ਵੈਬੀਨਾਰ ਮੌਕੇ ਵਿਚਾਰ ਪੇਸ਼ ਕਰ ਰਹੇ ਸਨ।ਵੈਬੀਨਾਰ ਵਿਚ ਸੂਬੇ ਤੋਂ ਇਲਾਵਾ ਬੰਗਲੌਰ, ਭੁਵਨੇਸ਼ਵਰ, ਮਹਾਂਰਾਸ਼ਟਰ, ਰਾਜਸਥਾਨ, ਯੂ.ਪੀ, ਉਤਰਾਖੰਡ, ਓਡੀਸਾ, ਹਿਮਾਚਲ ਪ੍ਰਦੇਸ਼ ਸਮੇਤ ਭਾਰਤ ਦੇ ਹੋਰ ਰਾਜਾਂ ਦੀਆਂ ਯੂਨੀਵਰਸਿਟੀਆਂ ਤੋਂ ਨੁਮਾਇੰਦਿਆਂ ਨੇ ਭਾਗ ਲਿਆ।
ਪ੍ਰੋ. ਹਰਦੀਪ ਸਿੰਘ ਨੇ ਕਿਹਾ ਕਿ ਫੁਲਕਾਰੀ ਕੈਨ ਸਮੂਹ ਕੈਂਸਰ ਦੇ ਇਸ ਮਾਰੂ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਇਸ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ ਅਤੇ ਇਸ ਗੱਲ ਦੀ ਖੁਸ਼ੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਉਨ੍ਹਾਂ ਦੀ ਇਸ ਮਨੁੱਖੀ ਭਲਾਈ ਵਾਲੇ ਕਾਰਜਾਂ ਵਿਚ ਭਾਗੀਦਾਰ ਹਨ।ਉਨ੍ਹਾਂ ਕਿਹਾ ਕਿ ਇਸ ਸਮੂਹ ਦੇ ਸਾਰੇ ਮੈਂਬਰਾਂ ਅਤੇ ਯੂਨੀਵਰਸਿਟੀ ਟੀਮ ਮੈਂਬਰ ਬਹੁਤ ਮਿਹਨਤ ਨਾਲ ਸਮਾਜ ਭਲਾਈ ਦੇ ਕਾਰਜਾਂ ਵਿਚ ਹਿੱਸਾ ਲੈਂਦੇ ਹਨ।
ਡਾ. ਮਧੂ ਯਾਦਵ ਪ੍ਰੋਗਰਾਮ ਮੁਖੀ, ਸੀ.ਏ.ਪੀ.ਈ.ਡੀ ਡਾ. ਰਿਚਾ ਥਮਨ, ਪ੍ਰੋਗਰਾਮ ਮੁਖੀ, ਫਤਿਹ ਕੈਂਸਰ, ਫੁਲਕਾਰੀ ਕੈਨ ਅਤੇ ਡਾ. ਸੁਨੀਲ ਕੁਮਾਰ, ਨੋਡਲ ਅਫ਼ਸਰ ਈ.ਓ.ਸੀ-ਪੀ.ਡਬਲਯੂ.ਡੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੈਂਸਰ ਸਬੰਧੀ ਜਾਗਰੂਕਤਾ ਲਈ ਵੱਖ-ਵੱਖ ਯੂਨੀਵਰਸਿਟੀਆਂ ਤੋਂ ਇਲਾਵਾ ਹੋਰ ਸੰਸਥਾਵਾਂ ਤੱਕ ਪਹੁੰਚਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।
ਫੁਲਕਾਰੀ ਕੈਨ ਨੇ ਸੀ.ਏ.ਪੀ.ਈ.ਡੀ ਨਾਲ ਸਤੰਬਰ, 2018 ਵਿੱਚ ਪੰਜਾਬ ਵਿੱਚ ਸਰਵਾਈਕਲ ਕੈਂਸਰ ਦੇ ਖਾਤਮੇ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।ਫਤਹਿ ਕੈਂਸਰ ਪ੍ਰੋਗਰਾਮ ਦੇ ਮੁਖੀ ਡਾ. ਰਸਮੀ ਵਿਜ, ਪ੍ਰਿਯੰਕਾ ਗੋਇਲ, ਡਾ. ਰਿਚਾ ਥਮਨ ਅਤੇ ਨੀਰੂ ਗੁਪਤਾ ਕਾਰਜਾਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।
ਫੁਲਕਰੀ ਕੈਨ ਨੇ ਅੰਮ੍ਰਿਤਸਰ ਅਤੇ ਜਲੰਧਰ ਦੀਆਂ ਕਈ ਵੱਕਾਰੀ ਸੰਸਥਾਵਾਂ ਵਿੱਚ ਸਫਲਤਾ ਪੂਰਵਕ 47 ਜਾਗਰੂਕਤਾ ਸੈਸ਼ਨ ਆਯੋਜਿਤ ਕੀਤੇ ਹਨ ਅਤੇ 182000 ਲੋਕਾਂ ਨੂੰ ਸਰਵਾਈਕਲ ਕੈਂਸਰ ਬਾਰੇ ਜਾਗਰੂਕ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਹੈ।ਇਸ ਤੋਂ ਇਲਾਵਾ ਤਕਰੀਬਨ 200 ਔਰਤਾਂ ਨੂੰ ਸਰਵਾਈਕਲ ਕੈਂਸਰ ਦੀ ਮੁਫਤ ਜਾਂਚ ਮੁਹੱਈਆ ਕਰਵਾਈ ਗਈ ਹੈ।
ਫੁਲਕਾਰੀਕੈਨ ਦੀ ਪ੍ਰਧਾਨ ਨਿਧੀ ਸਿੰਧਵਾਨੀ ਨੇ ਕਿਹਾ ਕਿ ਇਸ ਔਖੇ ਸਮੇਂ ਵਿਚ ਵੀ ਅਸੀਂ ਸਾਡੇ ਮਿਸ਼ਨ ਨੂੰ ਲਗਾਤਾਰਤਾ ਵਿਚ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਮਾਜਕ ਦੂਰੀ ਨੂੰ ਯਕੀਨੀ ਬਣਾ ਕੇ ਅਸੀਂ ਆਨਲਾਈਨ ਜਾਗਰੂਕਤਾ ਸੈਸ਼ਨਾਂ ਦੁਆਰਾ ਆਪਣੇ ਕੰਮ ਨੂੰ ਜਾਰੀ ਰੱਖਦੇ ਹਾਂ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media