Thursday, April 30, 2026

ਕਪੂਰਥਲਾ ਜਿਲ੍ਹੇ ‘ਚ ਕਰੋਨਾ ਬਾਰੇ ਜਾਣਕਾਰੀ ਲਈ ਵਟਸਐਪ ਹੈਲਪਲਾਈਨ ਜਾਰੀ

62849-99100 `ਤੇ ਸੰਪਰਕ ਕਰ ਸਕਣਗੇ ਲੋਕ – ਐਮਰਜੈਂਸੀ ਕੇਸਾਂ ਲਈ ਲਾਈਵ ਚੈਟ ਦੀ ਵੀ ਸਹੂਲਤ

ਕਪੂਰਥਲਾ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਅਹਿਮ ਪਹਿਲਕਦਮੀ ਕਰਦੇ ਹੋਏ ਕਰੋਨਾ ਸਬੰਧੀ ਤਾਜਾ ਜਾਣਕਾਰੀ, ਸਿਹਤ ਵਿਭਾਗ ਦੀਆਂ ਸਹੂਲਤਾਂ, ਹੋਮ ਆਈਸੋਲੇਸ਼ਨ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਕ ਵਟਸਐਪ ਹੈਲਪਲਾਇਨ ਜਾਰੀ ਕੀਤੀ ਗਈ ਹੈ।
                ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਵਟਸਐਪ ਨੰਬਰ 62849-99100 ਜਾਰੀ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਸ ਵਟਸਐਪ ਹੈਲਪਲਾਇਨ ਨੰਬਰ ਦੀ ਖਾਸੀਅਤ ਇਹ ਹੈ ਕਿ ਇਸ ਉੱਪਰ ਲੋਕਾਂ ਨੂੰ ਕੇਵਲ ਕੋਈ ਸੰਦੇਸ਼ ਜਿਵੇਂ ਕਿ ਹੈਲੋ ਆਦਿ ਹੀ ਭੇਜਣਾ ਹੋਵੇਗਾ ਜਿਸ ਪਿੱਛੋਂ ਇਸ ਹੈਲਪਲਾਇਨ ਵਲੋਂ ਉਸ ਵਿਅਕਤੀ ਦੇ ਵਟਸਐਪ ਚੈਟ ਬਾਕਸ ਵਿਚ 9 ਆਪਸ਼ਨਾਂ ਦਿੱਤੀਆਂ ਜਾਣਗੀਆਂ। ਇਸ ਵਿਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਐਮਰਜੈਂਸੀ ਵਾਲੇ ਕੇਸਾਂ ਵਿਚ ਲੋਕਾਂ ਦੀ ਸਹਾਇਤਾ ਲਈ ਲਾਇਵ ਚੈਟ ਦੀ ਵੀ ਸਹੂਲਤ ਦਿੱਤੀ ਗਈ ਹੈ, ਜਿਸ ਤਹਿਤ ਲੋਕਾਂ ਨੂੰ ਤੁਰੰਤ ਚੁੱਕੇ ਜਾ ਸਕਣ ਵਾਲੇ ਕਦਮਾਂ ਬਾਰੇ ਮਾਹਿਰਾਂ ਵਲੋਂ ਸਲਾਹ ਦਿੱਤੀ ਜਾਵੇਗੀ।
                  ਵਟਸਐਪ ਹੈਲਪਲਾਇਨ ਵਲੋਂ ਜਿਹੜੇ 9 ਆਪਸ਼ਨ ਦਿੱਤੇ ਜਾਣਗੇ ਉਸ ਵਿਚ ਜਿਲ੍ਹਾ ਵਾਰ ਕਰੋਨਾ ਦੇ ਅੰਕੜੇ, ਆਪਣੇ ਘਰ ਵਿਖੇ ਕਰੋਨਾ ਸਬੰਧੀ ਟੈਸਟ ਲਈ ਨਮੂਨਾ ਦੇਣ, ਕਰੋਨਾ ਪਾਜੀਟਿਵ ਹੋਣ ਉੱਪਰ ਆਪਣੇ ਤੇ ਹੋਰਨਾਂ ਦੇ ਬਚਾਅ ਲਈ ਚੁੱਕੇ ਜਾਣ ਵਾਲੇ ਇਹਤਿਆਤੀ ਕਦਮਾਂ ਬਾਰੇ ਜਾਣਕਾਰੀ, ਡਿਊਟੀ `ਤੇ ਤਾਇਨਾਤ ਮੈਡੀਕਲ ਸਟਾਫ ਦੇ ਸੰਪਰਕ ਨੰਬਰ, ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਵਲੋਂ ਆਪਣੀ ਸਿਹਤ ਸਬੰਧੀ ਜਾਣਕਾਰੀ ਸਾਂਝੀ ਕਰਨ ਬਾਰੇ, ਫੀਡਬੈਕ, ਸ਼ਿਕਾਇਤ ਦਰਜ ਕਰਵਾਉਣ, ਆਪਣਾ ਸੁਝਾਅ ਦਰਜ ਕਰਵਾਉਣ ਬਾਰੇ, ਕਰੋਨਾ ਨੂੰ ਮਾਤ ਦੇਣ ਵਾਲੇ ਯੋਧਿਆਂ ਦੀ ਸਫਲਤਾ ਦੀ ਕਹਾਣੀ ਅਤੇ ਲਾਇਵ ਚੈਟ ਸ਼ਾਮਿਲ ਹੈ।
              ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਟਸਐਪ ਹੈਲਪਲਾਇਨ ਦੀ ਵਰਤੋਂ ਕਰਨ ਤਾਂ ਜੋ ਜਾਗਰੂਕਤਾ ਰਾਹੀਂ ਇਸਦੇ ਫੈਲਾਅ ਨੂੰ ਰੋਕਿਆ ਜਾ ਸਕੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …