ਕਪੂਰਥਲਾ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਰਕਾਰੀ ਉਦਯੋਗਿਕ ਸੰਸਥਾ ਕਪੂਰਥਲਾ ਵਲੋਂ ਸੈਸ਼ਨ 2020-21 ਲਈ ਕੁੱਝ ਬੰਦ ਪਏ ਟਰੇਡ ਯੂਨਿਟਾਂ
ਅਤੇ ਡੀ.ਐਸ.ਟੀ ਤਹਿਤ ਨਵੇਂ ਯੂਨਿਟਾਂ ਲਈ ਗੈਸਟ ਫੈਕਲਟੀ ਦੀ ਕੰਟਰੈਕਟ ਦੇ ਆਧਾਰ ‘ਤੇ ਭਰਤੀ ਕੀਤੀ ਜਾਣੀ ਹੈ।ਇਹਨਾਂ ਟਰੇਡਾਂ ਵਿੱਚ ਫਿਟਰ, ਵੈਲਡਰ, ਮਸ਼ੀਨਿਸਟ, ਮਕੈਨਿਕ ਰੈਫਰਿਜੇਸ਼ਨ ਅਤੇ ਏਅਰ ਕੰਡਿਸ਼ਨਰ, ਪਲਾਸਟਿਕ ਪ੍ਰੋਸੇਸਿੰਗ ਉਪਰੇਟਰ ਤੇ ਟਰਨਰ ਆਦਿ ਸ਼ਾਮਿਲ ਹਨ।
ਉਪਰੋਕਤ ਟਰੇਡਾਂ ਵਿੱਚ ਭਰਤੀ ਲਈ ਘੱਟੋ ਘੱਟ ਉਮਰ 21 ਸਾਲ ਹੈ।ਤਜਰਬਾ ਡਿਗਰੀ ਲਈ 1 ਸਾਲ ਡਿਪਲੋਮੇ ਲਈ 2 ਸਾਲ ਅਤੇ ਸੀ.ਟੀ.ਆਈ ਲਈ 3 ਸਾਲ ਦਾ ਹੋਣਾ ਜਰੂਰੀ ਹੈ।ਇਹ ਤਜ਼ਰਬਾ ਸਰਟੀਫਿਕੇਟ ਲੇਬਰ ਇੰਸਪੈਕਟਰ ਕੋਲੋਂ ਤਸਦੀਕ ਕਰਵਾਇਆ ਗਿਆ ਹੋਣਾ ਚਾਹੀਦਾ ਹੈ ।
ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅਫਸਰ ਨੀਲਮ ਮਹੇ ਨੇ ਦੱਸਿਆ ਕਿ ਯੋਗ ਉਮੀਦਵਾਰ ਆਪਣੇ ਅਸਲ ਸਰਟੀਫਿਕੇਟਾਂ ਸਹਿਤ ਮਿਤੀ 20 ਅਕਤੂਬਰ ਨੂੰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਵਿਖੇ ਇੰਟਰਵਿਊ ਲਈ ਸਵੇਰੇ 10.00 ਵਜੇ ਰਿਪੋਰਟ ਕਰਨ। ਵਧੇਰੇ ਜਾਣਕਾਰੀ ਲਈ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media