Saturday, August 1, 2026

ਪਰਾਲੀ ਨੂੰ ਅੱਗ ਨਹੀਂ ਲਾਉਂਦਾ ਪਿੰਡ ਉਗਰ ਔਲਖ ਦਾ ਪ੍ਰਗਤੀਸ਼ੀਲ ਕਿਸਾਨ ਗੁਰਮਨਦੀਪ ਸਿੰਘ

ਡਿਸਕ ਪਲੇਅ ਦੀ ਮਦਦ ਨਾਲ ਝੋਨੇ ਦੀ ਪਰਾਲੀ ਦੀ ਸੰਭਾਲ ਕੇ ਕਰਦਾ ਹੈ ਖੇਤੀ

ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) – ਜਿਲੇ੍ ਦੇ ਬਲਾਕ ਅਜਨਾਲਾ ਦੇ ਪਿੰਡ ਉਗਰ ਔਲਖ ਦਾ ਅਗਾਂਹਵਧੂ ਕਿਸਾਨ ਗੁਰਮਨਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਖੇਤੀਬਾੜੀ ਵਿਭਾਗ ਵੱਲੋਂ ਦੱਸੀਆਂ ਗਈਆਂ ਤਕਨੀਕਾਂ ਅਪਣਾ ਕੇ ਇਕ ਸਫਲ ਕਿਸਾਨ ਵਜੋਂ ਉਭਰਿਆ ਹੈ।ਉਹ ਹੋਰ ਸਟਰਾਅ ਮੈਨੇਜਮੈਂਟ ਅਧੀਨ ਮਿਲੀ ਮਸ਼ੀਨਰੀ ਨੂੰ ਹੋਰ ਕਿਸਾਨਾਂ ਨਾਲ ਸਾਂਝਾ ਕਰਕੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਪ੍ਰੇਰਨਾ ਦੇ ਰਿਹਾ ਹੈ।ਇਹ ਅਗਾਂਹਵਧੂ ਕਿਸਾਨ 30 ਏਕੜ ਵਿੱਚ ਖੇਤੀ ਕਰਦਾ ਹੈ ਅਤੇ ਪਿਛਲੇ ਕਰੀਬ 3 ਸਾਲਾਂ ਤੋਂ ਡਿਸਕ ਪਲੇਅ ਦੀ ਮਦਦ ਨਾਲ ਝੋਨੇ ਦੀ ਪਰਾਲੀ ਦੀ ਸੰਭਾਲ ਕਰਕੇ ਖੇਤਾਂ ਵਿੱਚ ਹੀ ਇਸ ਦਾ ਉਪਯੋਗ ਕਰ ਰਿਹਾ ਹੈ।ਗੁਰਮਨਦੀਪ ਸਿੰਘ ਖੇਤਾਂ ਵਿੱਚ ਹੀ ਪਰਾਲੀ ਦੀਆਂ ਗੱਠਾਂ ਬਣਾ ਕੇ ਸ਼ਹਿਰ ਵਿੱਚ ਡੇਅਰੀ ਫਾਰਮਾਂ ਨੂੰ ਵੇਚ ਕੇ ਜਿਥੇ ਮੁਨਾਫਾ ਕਮਾਉਣ ਦੇ ਨਾਲ-ਨਾਲ ਆਬੋ ਹਵਾ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਬਚਾ ਰਿਹਾ ਹੈ।੍ਰ
                ਗੁਰਮਨਦੀਪ ਸਿੰਘ ਨੇ ਦੱਸਿਆ ਕਿ ਖੇਤੀ ਸੰਦਾਂ ਦੀ ਮਦਦ ਨਾਲ ਆਪਣੇ ਤੇ ਬਾਕੀ ਗਰੁੱਪ ਦੇ ਮੈਂਬਰਾਂ ਤੋਂ ਇਲਾਵਾ ਖੇਤਰ ਦੇ ਹੋਰ ਕਿਸਾਨਾਂ ਦੀ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਖੇਤਾਂ ਵਿੱਚ ਵਿੱਚ ਖਪਾਉਣ ‘ਚ ਮਦਦ ਕਰਦਾ ਹੈ।ਉਸ ਨੇ ਦੱਸਿਆ ਕਿ 30 ਏਕੜ ਰਕਬੇ ਵਿੱਚ ਉਹ ਅੱਗ ਨਾ ਲਗਾ ਕੇ ਫਸਲ ਕੰਬਾਇਨ ਨਾਲ ਕੱਟਣ ਬਾਅਦ ਉਸ ਦੇ ਨਾਲ ਹੀ ਮਲਚਰ ਦੇ ਨਾਲ ਪਰਾਲੀ ਨੂੰ ਕੁਤਰ ਕੇ ਉਸ ਨੂੰ ਉਲਟਾਵੇ ਹੱਲ ਨਾਲ ਮਿੱਟੀ ਵਿੱਚ ਮਿਲਾ ਕੇ ਕਣਕ ਅਤੇ ਆਲੂ ਦੀ ਕਾਸ਼ਤ ਕਰਦਾ ਹੈ।
               ਗੁਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਤਕਨੀਕ ਦੇ ਵਧੀਆ ਨਤੀਜੇ ਵੇਖਣ ਨੂੰ ਮਿਲੇ ਹਨ ਤੇ ਇਸ ਸਾਲ ਵੀ ਇਸ ਤਕਨੀਕ ਨਾਲ ਝੋਨੇ ਦੀ ਪਰਾਲੀ ਦੀ ਸੰਭਾਲ ਕਰ ਕੇ ਖੇਤ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …