Sunday, September 27, 2026

ਅਣਚਾਹੇ ਬੱਚਿਆਂ ਲਈ ਉਮੀਦ ਦੀ ਕਿਰਨ ‘ਪੰਘੂੜਾ’ ਯੋਜਨਾ ਦੀ ਸ਼ੁਰੂਆਤ

ਲੋਕ ਅਣਚਾਹੇ ਨਵ-ਜਨਮੇ ਬੱਚੇ ਸੁੱਟਣ ਦੀ ਥਾਂ ਪੰਘੂੜੇ ਵਿੱਚ ਪਾਉੁਣ – ਡੀ.ਸੀ

ਕਪੂਰਥਲਾ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਅੰਦਰ ਅਣਚਾਹੇ ਬੱਚਿਆਂ ਲਈ ਉਮੀਦ ਦੀ ਕਿਰਨ ‘ਪੰਘੂੜਾ’ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਤਹਿਤ ਲੋਕ ਆਪਣੇ ਅਣਚਾਹੇ ਜਾਂ ਤਿਆਗੇ ਬੱਚੇ ਨੂੰ ਸੁੱਟਣ ਦੀ ਥਾਂ ਇਸ ਪੰਘੂੜੇ ਵਿਚ ਪਾ ਕੇ ਉਸ ਨੂੰ ਨਵੀਂ ਜ਼ਿੰਦਗੀ ਦੇ ਸਕਣਗੇ।
ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਇਸ ਪੰਘੂੜੇ ਦਾ ਸਿਵਲ ਹਸਪਤਾਲ ਸਥਿਤ ਸਖੀ ਵਨ ਸਟਾਪ ਸੈਂਟਰ ਵਿਖੇ ਉਦਘਾਟਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਮੰਤਵ ਅਣਚਾਹੇ ਬੱਚਿਆਂ ਦਾ ਚੰਗਾ ਭਵਿੱਖ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸਾਂਭ ਸੰਭਾਲ ਤੋਂ ਲੈ ਕੇ ਅਡਾਪਸ਼ਨ ਤੱਕ ਦੀ ਵਿਵਸਥਾ ਕਾਇਮ ਕੀਤੀ ਗਈ ਹੈ।
                  ਸਖੀ ਵਨ ਸਟਾਪ ਦੇ ਬਾਹਰਵਾਰ ਸਥਾਪਿਤ ਕੀਤੇ ਗਏ ਇਸ ਪੰਘੂੜੇ ਵਿੱਚ ਕੋਈ ਵੀ ਵਿਅਕਤੀ ਅਣਚਾਹੇ ਨਵ-ਜਨਮੇ ਬੱਚੇ ਨੂੰ ਛੱਡ ਕੇ ਜਾ ਸਕਦਾ ਹੈ।ਸਬੰਧਿਤ ਕੇਅਰ ਟੇਕਰ ਨੂੰ ਇਸ ਬਾਰੇ ਜਾਣੂ ਕਰਵਾਉਣ ਲਈ ਉਥੇ ਇਕ ਘੰਟੀ ਵੀ ਲਗਾਈ ਗਈ ਹੈ।ਅਣਚਾਹੇ ਬੱਚੇ ਨੂੰ ਛੱਡਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਅਜਿਹੇ ਕੇਸਾਂ ਲਈ ਮੋਬਾਇਲ ਨੰਬਰ 78146-76459 ਵੀ ਜਾਰੀ ਕੀਤਾ ਗਿਆ ਹੈ।
                  ਇਸ ਮੌਕੇ ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਜਿਲ੍ਹਾ ਪ੍ਰੋਗਰਾਮ ਅਫਸਰ ਸਨੇਹ ਲਤਾ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …