ਕਪੂਰਥਲਾ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਹਿਰੂ ਯੁਵਾ ਕੇਂਦਰ ਕਪੂਰਥਲਾ ਵਲੋਂ ਜਿਲਾ ਯੂਥ ਕੋਆਰਡੀਨੇਟਰ ਸਵਾਤੀ ਕੁਮਾਰ ਦੀ ਅਗਵਾਈ ਹੇਠ
ਢਿਲਵਾਂ ਬਲਾਕ ‘ਚ ਅੰਤਰਰਾਸ਼ਟਰੀ ਹੈਂਡਵਾਸ਼ ਦਿਵਸ ਮਨਾਇਆ ਗਿਆ।ਜਿਸ ਦੌਰਾਨ ਬੱਚਿਆਂ ਨੂੰ ਹੱਥ ਧੋਣ ਦੇ ਸਹੀ ਤਰੀਕੇ ਦੱਸਣ ਦੇ ਨਾਲ-ਨਾਲ ਲਗਾਤਾਰ ਹੱਥ ਧੋਣ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ।
ਸਵਾਤੀ ਕੁਮਾਰ ਨੇ ਕਿਹਾ ਕਿ ਕਰੋਨਾ ਵਰਗੀ ਮਹਾਂਮਾਰੀ ਦੇ ਦੌਰ ਦੌਰਾਨ ਹੱਥ ਧੋਣ ਤੇ ਸੈਨੇਟਾਈਜ਼ਰ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਹੋਣਾ ਬਹੁਤ ਲਾਜ਼ਮੀ ਹੈ।ਉਨਾਂ ਕਿਹਾ ਕਿ ਰੋਟੀ ਜਾਂ ਹੋਰ ਕੁੱਝ ਖਾਣ ਤੋਂ ਪਹਿਲਾਂ ਸਾਨੂੰ ਹੱਥ ਜ਼ਰੂਰ ਧੋਣੇ ਚਾਹੀਦੇ ਹਨ, ਕਿਉਂਕਿ ਹੱਥ ਧੋਣ ਨਾਲ ਕੀਟਾਣੂਆਂ ਦੀ ਸਾਡੇ ਹੱਥਾਂ ਰਾਹੀਂ ਸਰੀਰ ਅੰਦਰ ਦੀ ਸੰਭਾਵਨਾ 70 ਫੀਸਦੀ ਤੱਕ ਘਟ ਜਾਂਦੀ ਹੈ।
ਰਾਸ਼ਟਰੀ ਯੁਵਾ ਕੋਆਰਡੀਨੇਟਰ ਸ਼ਰਨਜੀਤ ਤੇ ਭੁਪਿੰਦਰ ਨੇ ਕਿਹਾ ਕਿ ਕਰੋਨਾ ਦੌਰਾਨ ਜਦ ਤੱਕ ਵੈਕਸੀਨ ਲੋਕਾਂ ਤੱਕ ਨਹੀਂ ਪਹੁੰਚਦੀ, ਤਦ ਤੱਕ ਹੱਥ ਧੋਣਾ, ਮਾਸਕ ਪਾਉਣਾ ਤੇ ਸੈਨੇਟਾਈਜ਼ਰ ਦੀ ਵਰਤੋਂ ਹੀ ਇਲਾਜ਼ ਹੈ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media