Friday, April 24, 2026

ਐਤਵਾਰ ਨੂੰ 59 ਹੋਰ ਲੋਕਾਂ ਨੇ ਕੋਰੋਨਾ ਨੂੰ ਦਿੱਤੀ ਮਾਤ, 6 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜ਼ਟਿਵ

ਜਿਲ੍ਹਾ ਪਠਾਨਕੋਟ ‘ਚ ਕੁੱਲ 4243 ਕਰੋਨਾ ਪਾਜੀਟਿਵ ਵਿਚੋਂ 3920 ਨੇ ਕਰੋਨਾ ‘ਤੇ ਪਾਈ ਫਤਿਹ

ਪਠਾਨਕੋਟ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਜ਼ਿਲੇ ਅੰਦਰ ਐਤਵਾਰ ਨੂੰ 59 ਹੋਰ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਰੋਨਾ ਲੱਛਣ ਨਾ ਹੋਣ ‘ਤੇ ਐਤਵਾਰ ਨੂੰ 59 ਲੋਕਾਂ ਨੂੰ ਆਪਣੇ ਘਰ੍ਹਾਂ ਲਈ ਰਵਾਨਾ ਕੀਤਾ ਗਿਆ।ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ ਕੁੱਲ 4243 ਲੋਕ ਕਰੋਨਾ ਪਾਜ਼ਟਿਵ ਸਨ ਜਿਨ੍ਹਾਂ ਵਿੱਚੋਂ 3920 ਲੋਕ ਠੀਕ ਹੋ ਕੇ ਅਪਣੇ ਘਰ੍ਹਾਂ ਨੂੰ ਜਾ ਚੁੱਕੇ ਹਨ।
                 ਡਿਪਟੀ ਕਮਿਸਨਰ ਸੰਯਮ ਅਗਰਵਾਲ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਅੱਜ ਐਤਵਾਰ ਨੂੰ 6 ਲੋਕਾਂ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਈ ਹੈ।ਇਸ ਤਰ੍ਹਾਂ ਜਿਲ੍ਹਾ ਪਠਾਨਕੋਟ ਵਿੱਚ ਇਸ ਸਮੇਂ ਐਕਟਿਵ ਕਰੋਨਾ ਪਾਜ਼ਟਿਵ ਲੋਕਾਂ ਦੀ ਸੰਖਿਆ 219 ਹੈ।ਉਨ੍ਹਾਂ ਦੱਸਿਆ ਕਿ ਕਰੋਨਾ ਪਾਜ਼ਟਿਵ ਹੋਣ ਤੇ ਇਲਾਜ ਦੋਰਾਨ ਅੱਜ 2 ਲੋਕਾਂ ਦੀ ਮੋਤ ਹੋਈ ਹੈ ਜਿਸ ਨਾਲ ਜਿਲ੍ਹਾ ਪਠਾਨਕੋਟ ਵਿੱਚ ਹੁਣ ਤੱਕ ਕਰੋਨਾ ਵਾਈਰਸ ਨਾਲ ਮਰਨ ਵਾਲਿਆਂ ਦੀ ਸੰਖਿਆ 104 ਹੋ ਗਈ ਹੈ।
                  ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਕੋਵਿਡ-19 ਦੇ ਲੱਛਣ ਹੋਣ ਤਾਂ ਇਸ ਤੋਂ ਡਰਨ ਦੀ ਬਜ਼ਾਏ ਕੋਰੋਨਾ ਵਾਇਰਸ ਦਾ ਟੈਸਟ ਕਰਵਾਉਣ।ਇਸ ਵਾਇਰਸ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …