ਕਪੂਰਥਲਾ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਫੂਡ ਵਿੰਗ ਕਪੂਰਥਲਾ ਵਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫੂਡ ਬਿਜਨਸ ਅਪਰੇਟਰਾਂ ਖਾਸ ਤੌਰ
‘ਤੇ ਮਠਿਆਈਆਂ ਅਤੇ ਡੇਅਰੀਆਂ ਦੀ ਚੈਕਿੰਗ ਕੀਤੀ ਗਈ।
ਫੂਡ ਸੇਫਟੀ ਅਫਸਰ ਸਤਨਾਮ ਸਿੰਘ ਤੇ ਮੁਕੁਲ ਗਿੱਲ ਵਲੋਂ ਸਹਾਇਕ ਕਮਿਸ਼ਨਰ ਫੂਡ ਹਰਜੋਤ ਪਾਲ ਸਿੰਘ ਦੀ ਅਗਵਾਈ ਹੇਠ ਫੂਡ ਟੀਮ ਵਲੋਂ ਜਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਕੁੱਲ 43 ਸੈਂਪਲ ਲਏ ਗਏ, ਜਿਸ ਵਿੱਚ ਮਠਿਆਈਆਂ ਜਿਵੇਂ ਕਿ ਖੋਆ ਬਰਫੀ, ਮਿਲਕ ਕੇਕ, ਰਸਗੁੱਲਾ, ਗੁਲਾਬ ਜਾਮੁਨ, ਪਤੀਸਾ, ਪੇਠਾ ਆਦਿ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ ਸ਼ਾਮਲ ਸਨ।ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਵਿੰਗ ਵਲੋਂ ਕੋਲਡ ਸਟੋਰਾਂ ਅਤੇ ਅਜਿਹੀਆਂ ਥਾਵਾਂ ਦੀ ਵੀ ਚੈਕਿੰਗ ਕੀਤੀ ਜਾਵੇਗੀ, ਜਿੱਥੇ ਮਠਿਆਈਆਂ ਸਟੋਰ ਕੀਤੀਆਂ ਜਾਂਦੀਆਂ ਹਨ, ।
ਉਨਾਂ ਮਠਿਆਈਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਐਫ.ਐਸ.ਐਸ.ਏ.ਆਈ (ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ ਇੰਡੀਆ) ਦੀਆਂ ਹਦਾਇਤਾਂ ਅਨੁਸਾਰ ਮਠਿਆਈਆਂ ਦੀ ਮਿਆਦ ਲਿਖਣ ‘ਤੇ ਮਠਿਆਈਆਂ ਅਤੇ ਖੋਏ ਨੂੰ ਕੋਲਡ ਸਟੋਰਾਂ ਵਿੱਚ ਨਾ ਰੱਖਣ।ਦੂਜੇ ਰਾਜਾਂ ਤੇ ਜਿਲ੍ਹਿਆਂ ਤੋਂ ਖੋਆ ਅਤੇ ਮਠਿਆਈਆਂ ਨਾ ਲਿਆਂਦੀਆਂ ਜਾਣ।ਮਠਿਆਈਆਂ ਬਣਾਉਣ ਲਈ ਤੈਅ ਸ਼ੁਦਾ ਮਾਤਰਾ ਵਿੱਚ ਹੀ ਰੰਗਾਂ ਦਾ ਇਸਤੇਮਲਾ ਕੀਤਾ ਜਾਵੇ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media