Monday, September 21, 2026

ਨਹਿਰੂ ਯੁਵਾ ਕੇਂਦਰ ਸਲਾਹਕਾਰ ਸਮਿਤੀ ਦੀ ਮੀਟਿੰਗ

ਕਪੂਰਥਲਾ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਹਿਰੂ ਯੁਵਾ ਕੇਂਦਰ ਕਪੂਰਥਲਾ ਵਲੋਂ ਦੀ ਸਲਾਹਕਾਰ ਸਮਿਤੀ ਦੀ ਮੀਟਿੰਗ ਅੱਜ ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਮਾਜ ਸੇਵੀ ਸੰਗਠਨਾਂ ਤੇ ਯੂਥ ਕਲੱਬਾਂ ਦੇ ਮੈਂਬਰ ਹਾਜ਼ਰ ਸਨ।
ਨਹਿਰੂ ਯੁਵਾ ਕੇਂਦਰ ਦੀ ਕੋਆਰਡੀਨੇਟਰ ਸਵਾਤੀ ਕੁਮਾਰ ਨੇ ਮੀਟਿੰਗ ਦੇ ਏਜੰਡੇ ਬਾਰੇ ਜਾਣਕਾਰੀ ਦਿੱਤੀ ਅਤੇ ਕੇਂਦਰ ਦੇ ਕੰਮਾਂ ਬਾਰੇ ਚਾਨਣਾ ਪਾਇਆ।ਮੁੱਖ ਤੌਰ ’ਤੇ ਫਿਟ ਇੰਡੀਆ, ਖੇਡ ਸਮਾਗਮਾਂ, ਸਵੈ ਰੁਜ਼ਗਾਰ ਦੇ ਸਾਧਨਾਂ ਤੇ ਕੀਤੇ ਜਾ ਰਹੇ ਯਤਨਾਂ, ਡੈਫ ਐਂਡ ਡੰਮ ਹਫਤੇ ਬਾਰੇ ਵੀ ਚਰਚਾ ਕੀਤੀ ਗਈ।ਮੀਟਿੰਗ ਦੌਰਾਨ ਐਸ.ਡੀ.ਐਮ ਨੇ ਕੇਂਦਰ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ।
                 ਇਸ ਮੌਕੇ ਡਿਪਟੀ ਡਾਇਰੈਕਟਰ ਸੁਰਿੰਦਰ ਸੈਣੀ, ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ, ਡਾ. ਸੰਦੀਪ ਭੋਲਾ, ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਪ੍ਰਿਸੰੀਪਲ ਜਤਿੰਦਰ ਕੌਰ, ਐਨ.ਐਸ.ਐਸ ਇੰਚਾਰਜ ਹੈਪੀ ਕੁਮਾਰ, ਡਾ. ਗੁਰਦੇਵ ਸਿੰਘ ਰੰਧਾਵਾ, ਨੀਲਮ ਮਹੇ, ਡੀ.ਪੀ.ਓ ਸਨੇਹ ਲਤਾ, ਉਪ ਜਿਲ੍ਹਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …