ਕਪੂਰਥਲਾ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸੀ.ਐਮ.ਡੀ ਪਾਵਰਕਾਮ ਏ.ਵੇਣ ਪ੍ਰਸ਼ਾਦ ਅਤੇ ਡਾਇਰੈਕਟਰ ਵੰਡ ਇੰਜ: ਡੀ.ਆਈ.ਪੀ.ਐਸ ਗਰੇਵਾਲ,
ਇੰਜੀ: ਜੈਨਿੰਦਰ ਦਾਨੀਆਂ ਮੁੱਖ ਇੰਜੀ: ਵੰਡ ਉਤਰੀ ਜੋਨ ਜਲੰਧਰ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਕਪੂਰਥਲਾਂ ਹਲਕੇ ਦੇ ਉਪ ਮੁੱਖ ਇੰਜੀਨੀਅਰ ਇੰਜੀ: ਇੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਸ਼ਹਿਰੀ ਮੰਡਲ ਨਕੋਦਰ, ਸਬ ਅਰਬਨ ਮੰਡਲ ਨਕੋਦਰ, ਕਰਤਾਰਪੁਰ ਮੰਡਲ, ਸ਼ਹਿਰੀ ਮੰਡਲ ਕਪੂਰਥਲਾ ਅਤੇ ਸਬ ਅਰਬਨ ਮੰਡਲ ਕਪੂਰਥਲਾ ਅਧੀਨ ਸਵੇਰ ਦੇ ਸਮੇਂ ਚੈਕਿੰਗ ਕੀਤੀ ਗਈ।ਜਿਸ ਦੌਰਾਨ ਕਪੂਰਥਲਾ ਹਲਕੇ ਅਧੀਨ 2495 ਕੇਸ ਚੈਕ ਕੀਤੇ ਗਏ।ਜਿੰਨਾਂ ਵਿਚੋਂ 16 ਚੋਰੀ ਦੇ ਕੇਸ ਅਤੇ ਹੋਰ ਬੇਨਿਯਮੀਆਂ ਪਾਈਆਂ ਗਈਆਂ।ਖੱਪਤਕਾਰਾਂ ਨੂੰ ਕੁੱਲ 8.31 ਲੱਖ ਰਕਮ ਦਾ ਕੀਤਾ ਗਿਆ।ਚੋਰੀ ਦੇ ਕੇਸ ਵਿੱਚ ਇਨ੍ਹਾਂ ਖਪਤਕਾਰਾਂ ਵਿਰੁੱਧ ਬਿਜ਼ਲੀ ਐਕਟ 2003 ਦੇ ਮੁਤਾਬਿਕ ਸੈਕਸ਼ਨ 135 ਅਧੀਨ ਐਂਟੀ ਪਾਵਰ ਥੈਫਟ, ਥਾਣਿਆਂ ਵਿੱਚ ਪਰਚਾ ਦਰਜ਼ ਕਰਵਾਇਆ ਜਾ ਰਿਹਾ ਹੈ।
ਮੁੱਖ ਇੰਜੀ: ਵੰਡ ਉਤਰੀ ਜੋਨ ਜਲੰਧਰ ਇੰਜੀ: ਜੈਨਿਦਰ ਦਾਨੀਆ ਵਲੋਂ ਖਪਤਕਾਰਾਂ ਨੂੰ ਅਪੀਲ ਗਈ ਕਿ ਉਹ ਬਿਜਲੀ ਦੀ ਚੋਰੀ ਨਾ ਕਰਨ ਅਤੇ ਜੇਕਰ ਤੁਹਾਡੇ ਘਰ ਦੇ ਆਲੇ-ਦੁਆਲੇ ਕੋਈ ਚੋਰੀ ਕਰਦਾ ਹੈ ਤਾਂ ੳਸ ਦੀ ਸੂਚਨਾ ਮੋਬਾਇਲ ਨੰ: 96461-19195 ‘ਤੇ ਦਿੱੱਤੀ ਜਾਵੇ।ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।ਉਪ ਮੁੱਖ ਇੰਜੀ: ਇੰਦਰਪਾਲ ਸਿੰਘ ਵਲੋਂ ਬਕਾਇਆ ਬਿਲਾਂ ਵਾਲੇ ਖਪਤਕਾਰਾਂ ਨੂੰ ਆਪਣੇ ਬਕਾਇਆ ਬਿਲ ਵਿਭਾਗ ਜਮਾਂ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਖੱਪਤਕਾਰ ਬਿਜਲੀ ਕੁਨੈਕਸ਼ਨ ਕੱਟਣ ਤੋ ਬਚ ਸਕਣ ਅਤੇ ਜਿਹੜੇ ਖੱਪਤਕਾਰਾਂ ਦਾ ਲੋਡ ਮਨਜ਼ੂਰਸ਼ੁਦਾ ਲੋਡ ਨਾਲੋਂ ਵੱਧ ਚੱਲ ਰਿਹਾ ਹੈ ਉਹ ਪਾਵਰਕਾਮ ਦੀਆਂ ਹਦਾਇਤਾਂ ਮੁਤਾਬਿਕ ਲੋਡ ਰੈਗੂਲਰਾਇਜ਼ ਕਰਵਾਉਣ।ਬਿਜਲੀ ਕੁਨੈਕਸ਼ਨ ਜਿਸ ਜਗਾ ਅਤੇ ਜਿਸ ਕੈਟਾਗਰੀ ਅਧੀਨ ਲਿਆ ਗਿਆ ਹੈ ਉਸ ਦੀ ਵਰਤੋਂ ਉਸੇ ਹੀ ਥਾਂ ਅਤੇ ਉਸੇ ਹੀ ਕੰਮ ਲਈ ਕਰਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media