Wednesday, August 5, 2026

ਜੀਵਨ ਗੁਪਤਾ ਵਪਾਰ ਮੰਡਲ ਸਮਰਾਲਾ ਦੇ ਪ੍ਰਧਾਨ ਨਿਯੁੱਕਤ

ਸਮਰਾਲਾ, 20 ਅਕਤੂਬਰ (ਇੰਦਰਜੀਤ ਕੰਗ) – ਸਮਰਾਲਾ ਸ਼ਹਿਰ ਦੀਆਂ ਵਪਾਰਕ ਐਸੋਸੀਏਸ਼ਨਾਂ ਦੇ ਨੁਮਾਇਦਿਆਂ ਦੀ ਇੱਕ ਮੀਟਿੰਗ ਖੁੱਲਰ ਫਿਟਨੈਸ ਕਲੱਬ ਡੱਬੀ ਬਜ਼ਾਰ ਸਮਰਾਲਾ ਵਿਖੇ ਹੋਈ।ਸਾਰੇ ਨੁਮਾਇਦਿਆਂ ਨੇ ਵਪਾਰ ਮੰਡਲ ਸਮਰਾਲਾ ਦੀ ਪਹਿਲਾਂ ਤੋਂ ਬਣੀ ਹੋਈ ਕਮੇਟੀ ਨੂੰ ਸਰਬਸੰਮਤੀ ਨਾਲ ਭੰਗ ਕਰਕੇ ਨਵਾਂ ਪ੍ਰਧਾਨ ਚੁਣਨ ਦੀ ਸਹਿਮਤੀ ਦਿੱਤੀ।ਰਜਿੰਦਰ ਖੁੱਲਰ ਵਲੋਂ ਪ੍ਰਧਾਨ ਦੇ ਅਹੁਦੇ ਲਈ ਜੀਵਨ ਗੁਪਤਾ ਦਾ ਨਾਮ ਪੇਸ਼ ਕੀਤਾ ਗਿਆ ਅਤੇ ਅਜੀਤ ਗੁਪਤਾ ਨੇ ਉਨ੍ਹਾਂ ਦੇ ਨਾਂ ਦੀ ਤਾਈਦ ਕੀਤੀ।ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਜੀਵਨ ਗੁਪਤਾ ਨੂੰ ਵਪਾਰ ਮੰਡਲ ਸਮਰਾਲਾ ਦਾ ਪ੍ਰਧਾਨ ਚੁਣ ਲਿਆ ਅਤੇ ਵਪਾਰ ਮੰਡਲ ਦਾ ਢਾਂਚਾ ਬਣਾਉਣ ਦੇ ਸਾਰੇ ਅਧਿਕਾਰ ਉਨ੍ਹਾਂ ਨੂੰ ਦੇ ਦਿੱਤੇ ਗਏ।ਨਵਨਿਯੁੱਕਤ ਪ੍ਰਧਾਨ ਜੀਵਨ ਗੁਪਤਾ ਨੇ ਭਰੋਸਾ ਦਿੱਤਾ ਕਿ ਉਹ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਾਰੇ ਵਪਾਰੀਆਂ ਨੂੰ ਨਾਲ ਲੈ ਕੇ ਚੱਲਣਗੇ।
                  ਮੀਟਿੰਗ ਵਿੱਚ ਅਮਿਤ ਅਰੋੜਾ ਸ਼ੂਅ ਐਸੋਸੀਏਸ਼ਨ, ਸੋਰਵ ਸੈਲੂਨ ਐਸੋਸੀਏਸ਼ਨ, ਦੀਪਕ ਵਰਮਾ, ਰਾਜੀਵ ਵਰਮਾ ਵਾਈਸ ਪ੍ਰਧਾਨ ਜਿਊਲਰ ਐਸੋਸੀਏਸ਼ਨ, ਬਿੱਟੂ ਵਰਮਾ ਪ੍ਰਧਾਨ ਜਿਊਲਰ ਐਸੋਸੀਏਸ਼ਨ, ਮੁਕੇਸ਼ ਖੁੱਲਰ ਰੇਡੀਮੇਡ ਗਾਰਮੈਂਟਸ ਐਸੋਸੀਏਸ਼ਨ ਵਲੋਂ, ਗੁਰਪ੍ਰੀਤ ਸਿੰਘ, ਪ੍ਰਦੀਪ ਕੁਮਾਰ, ਨਾਨਕ ਸਿੰਘ, ਬਿਲਡਿੰਗ ਮਟੀਰੀਅਲ ਐਸੋਸੀਏਸ਼ਨ ਵਲੋਂ ਅਜੀਤ ਗੁਪਤਾ, ਰਜਿੰਦਰ ਖੁੱਲਰ, ਪ੍ਰਧਾਨ ਪਰਵਿੰਦਰ ਸਿੰਘ ਬੱਲੀ, ਸੁਨੀਲ ਖੁੱਲਰ, ਨਰਿੰਦਰ ਅਗਰਵਾਲ ਅਤੇ ਇਲੈਕਟ੍ਰਾਨਿਕਸ ਵਲੋਂ ਤਰਸੇਮ ਸਿੰਘ, ਸਰਵਣ ਸਿੰਘ, ਨਵੀਨ ਗਰਗ, ਫੋਟੋ ਸਟੂਡੀਓ ਵਲੋਂ ਪ੍ਰਧਾਨ ਤਰਲੋਚਨ ਸਿੰਘ (ਗੋਗੀ), ਅਤਰੇ ਸਟੂਡੀਉ, ਮੈਡੀਕਲ ਐਸੋਸੀਏਸ਼ਨ ਵਲੋਂ ਦਰਪਨ ਸ਼ਰਮਾ ਤੇ ਜਤਿੰਦਰਪਾਲ ਸਿੰਘ, ਸਟੇਸ਼ਨਰੀ ਤੇ ਬੁੱਕ ਸੇਲਰ ਐਸੋਸੀਏਸ਼ਨ ਰਕੇਸ਼ ਸ਼ੁਕਲਾ, ਕਰਿਆਨਾ ਐਸੋਸੀਏਸ਼ਨ ਜੀਵਨ ਗੁਪਤਾ, ਪ੍ਰਧਾਨ ਭਾਰਤ ਭੂਸ਼ਣ, ਟੋਨੀ ਖੁਲਰ, ਫਰਨੀਚਰ ਐਸੋਸੀਏਸ਼ਨ ਵਲੋਂ ਭੁਪਿੰਦਰ ਸਿੰਘ ਕਲਸੀ ਅਤੇ ਸਵੀਟਸ ਸ਼ਾਪ ਐਸੋਸੀਏਸ਼ਨ ਵਲੋਂ ਧਨਵੰਤ ਸਿੰਘ ਗਰੇਵਾਲ, ਮੁਨਿਆਰੀ ਐਸੋਸੀਏਸ਼ਨ ਵੱਲੋਂ ਰਮਨ ਗਰਗ (ਸ਼ੰਟੀ), ਬਰਤਨ ਭੰਡਾਰ ਐਸੋਸੀਏਸ਼ਨ ਵਿੱਕੀ, ਹੋਲ ਸੇਲ ਡਿਸਟਰੀਬਿੳੂਸ਼ਨ ਵਲੋਂ ਸ਼ੁਸ਼ੀਲ ਗੁਪਤਾ, ਰਜੇਸ਼ ਕੁਮਾਰ (ਭੁੱਟਾ) ਆਦਿ ਹਾਜ਼ਰ ਸਨ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …