Thursday, September 19, 2024

ਫੋਕ ਬਲਾਸਟਰ ਸੁਸਾਇਟੀ ਨੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਜ਼ ‘ਚ ਨਾਮ ਕਰਵਾਇਆ ਦਰਜ਼

ਲਗਾਤਾਰ 112 ਮਿੰਟ ਪੰਜਾਬੀ ਫੋਕ ਡਾਂਸ ‘ਚ ਲੁੱਡੀ ਪਾ ਕੇ ਕਾਇਮ ਕੀਤਾ ਨਵਾਂ ਕੀਰਤੀਮਾਨ

ਰਾਜਪੁਰਾ, 20 ਅਕਤੂਬਰ (ਡਾ. ਗੁਰਵਿੰਦਰ ਅਮਨ) – ਪੰਜਾਬੀ ਸੱਭਿਆਚਾਰ ਤੇ ਲੋਕ ਨਾਚਾਂ ਨੂੰ ਸਮਰਪਿਤ ਪੰਜਾਬ ਦੀ ਪ੍ਰਸਿੱਧ ਫੋਕ ਬਲਾਸਟਰ ਸੁਸਾਇਟੀ ਨੇ ਪੰਜਾਬ ਦਾ ਸੰਸਾਰ ਪ੍ਰਸਿੱਧ ਭੰਗੜਾ ਦੀ ਵਿਸ਼ੇਸ਼ ਵਿਧਾ ਲੁੱਡੀ ਨੂੰ ਲੰਬਾ ਸਮਾਂ ਪਾ ਕੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ਼ ਕਰਵਾਇਆ ਹੈ
ਪੰਜਾਬੀ ਸੱਭਿਆਚਾਰ ਤੇ ਲੋਕ ਨਾਚਾਂ ਨੂੰ ਸਮਰਪਿਤ ਫੋਕ ਬਲਾਸਟਰ ਸੁਸਾਇਟੀ ਦੇ ਡਾਇਰੈਕਟਰ ਅਰਸ਼ਦੀਪ ਬੈਂਸ ਨੇ ਦੱਸਿਆ ਕਿ ਉਸ ਦੇ ਭੰਗੜਾ ਗਰੁੱਪ ਨੇ ਯੂਰੋਪ, ਰੂਸ ਤੇ ਸਾਉਥ ਏਸ਼ੀਆ ਦੇ ਮੇਲਿਆਂ ਵਿੱਚ ਆਪਣੀ ਪੂਰੀ ਧਾਂਕ ਜਮਾਉਣ ਤੋਂ ਬਾਅਦ ਇਸ ਦਾ ਰਿਕਾਰਡ ਬਣਾਉਣ ਵਿੱਚ ਰੁਚੀ ਬਣਾਈ ਸੀ।ਪਿਛਲੇ ਦਿਨੀਂ ਕਰੋਨਾ ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਉਸ ਦੀ ਟੀਮ ਨੇ ਲਗਾਤਾਰ ਪ੍ਰੈਕਟਿਸ ਕਰਕੇ 112 ਮਿੰਟ ਪੰਜਾਬੀ ਭੰਗੜਾ ਦੀ ਵਿਸ਼ੇਸ਼ ਵਿਧਾ ਲੁੱਡੀ ਪਾ ਕੇ ਸੰਸਾਰ ਦਾ ਰਿਕਾਰਡ ਬਣਾਇਆ ਹੈ।
                        ਵਰਨਣਯੋਗ ਹੈ ਕਿ ਯੁਵਕ ਮੇਲਿਆਂ ਵਿੱਚ ਆਮ ਤੋਰ ‘ਤੇ ਭੰਗੜਾ ਟੀਮਾਂ 10 ਤੋਂ 12 ਮਿੰਟ ਹੀ ਭੰਗੜਾ ਪਾਉਂਦੀਆਂ ਹਨ।ਪਰ ਇਸ ਟੀਮ ਦੇ ਕਲਾਕਾਰਾਂ ਨੇ ਬਿਨਾਂ ਰੁਕੇ 112 ਮਿੰਟ ਲੁੱਡੀ ਪਾ ਕੇ ਸੰਸਾਰ ਦਾ ਰਿਕਾਰਡ ਸਿਰਜ਼ਿਆ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਸਫਲਤਾ ਪਿੱਛੇ ਉਸ ਦੀ ਟੀਮ ਦੀ ਮਿਹਨਤ, ਉਨ੍ਹਾਂ ਦੀ ਮਾਤਾ ਸੰਸਾਰ ਪ੍ਰਸਿੱਧ ਗਿੱਧਾ ਡਾਇਰੈਕਟਰ ਡਾ. ਜਸਵੀਰ ਕੌਰ ਤੇ ਪਿਤਾ ਡਾ. ਭੁਪਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ।
                        ਇਸ ਟੀਮ ਵਿਚ ਖੁਦ ਅਰਸ਼ਦੀਪ ਬੇੰਸ ਪ੍ਰੋ ਗੁਰਮੀਤ ਸਿੰਘ, ਮਨਦੀਪ ਸਿੰਘ ਟੱਲੇਵਾਲ, ਸੱਫੀ ਮੁਹੰਮਦ ਭਦੌੜ, ਸਤਨਾਮ ਸਿੰਘ, ਭੁਪਿੰਦਰ ਸਿੰਘ ਜਲੰਧਰ, ਹਰਸ਼ਪ੍ਰੀਤ ਸਿੰਘ ਗ਼ਿੱਲ, ਕਾਰਤਿਕ ਨੰਗਲ, ਗੁਰਪ੍ਰੀਤ ਸਿੰਘ ਗਿੱਲ, ਜਸਪ੍ਰੀਤ ਸਿੰਘ ਮਹੋਲੀ ਕਲਾਂ ਜਗਜੋਤ ਸਿੰਘ ਪਾਲ ਸਿੰਘ ਢੋਲੀ ਨੇ ਬਖ਼ੂਬੀ ਭਾਗ ਲਿਆ।ਜਦਕਿ ਸੰਜੀਵ ਜਿੰਮੀ, ਗੁਰਬਿੰਦਰ ਸਿੰਘ ਹਨੀ ਪਟਿਆਲਾ, ਗੁਰਿਕਜੋਤ ਸਿੰਘ, ਗੁਰਪ੍ਰੀਤ ਸਿੰਘ ਢੀਂਡਸਾ, ਡਾ. ਸੰਜੇ ਸਕਲਾਨੀ, ਸੰਗੇੜਾ ਕਾਲਜ ਦੇ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਨੇ ਵਿਸ਼ੇਸ਼ ਯੋਗਦਾਨ ਪਾਇਆ।ਸੁਸਾਇਟੀ ਦੀ ਪ੍ਰਧਾਨ ਡਾ. ਜਸਵੀਰ ਕੌਰ ਨੇ ਸਭ ਨੂੰ ਵਧਾਈ ਦਿੱਤੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …