Saturday, August 1, 2026

ਸਿਟੀਜ਼ਨ ਫੋਰਮ ਵਲੋਂ ਡਾ. ਧਵਨ ਦਾ ਸਨਮਾਨ- ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਕਪੂਰਥਲਾ, 21 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਸਿਟੀਜ਼ਨ ਫੋਰਮ ਦੀ ਤਰਫੋਂ ਡਾ. ਸੰਦੀਪ ਧਵਨ (ਅੱਖਾਂ ਦੇ ਮਾਹਿਰ) ਦਾ ` ਐਪਰੀਸ਼ੇਸ਼ਨ ਐਵਾਰਡ ਆਫ ਆਨਰ` ਨਾਲ ਸਨਮਾਨ ਕੀਤਾ।ਜ਼ਿਕਰਯੋਗ ਹੈ ਕਿ ਡਾ. ਧਵਨ ਤਰੱਕੀ ਉਪਰੰਤ ਸੀਨੀਅਰ ਮੈਡੀਕਲ ਅਫਸਰ ਬਣ ਕੇ ਜਲੰਧਰ ਦੇ ਈ.ਐਸ.ਆਈ ਹਸਪਤਾਲ ਵਿਖੇ ਨਿਯੁੱਕਤ ਹੋਏ ਹਨ।ਸਿਟੀਜ਼ਨ ਫੋਰਮ ਕਪੂਰਥਲਾ ਦੇ ਚੇਅਰਮੈਨ ਡਾ. ਰਣਜੀਤ ਰਾਏ, ਪ੍ਰਧਾਨ ਬੀ.ਐਨ ਗੁਪਤਾ, ਉਪ ਪ੍ਰਧਾਨ ਰਾਜਨਵੀਰ ਸਿੰਘ ਵੀ ਇਸ ਸਮੇਂ ਹਾਜ਼ਰ ਸਨ।
                  ਡਿਪਟੀ ਕਮਿਸ਼ਨਰ ਨੇ ਡਾ. ਧਵਨ ਵਲੋਂ ਕਪੂਰਥਲਾ ਵਿਖੇ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾਕਟਰੀ ਅਜਿਹਾ ਪੇਸ਼ਾ ਹੈ, ਜਿਸ ਤਹਿਤ ਸੇਵਾ ਨਾਲ ਲੋਕਾਂ ਦਾ ਭਲਾ ਕੀਤਾ ਜਾ ਸਕਦਾ ਹੈ।ਇਸ ਮੌਕੇ ਸਾਬਕਾ ਲੈਫਟੀਨੈਂਟ ਗਵਰਨਰ ਡਾ. ਇਕਬਾਲ ਸਿੰਘ ਨੇ ਵੀ ਡਾ. ਸੰਦੀਪ ਧਵਨ ਨੂੰ ਮੁਬਾਰਕਬਾਦ ਦਿੱਤੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …