Friday, September 25, 2026

ਯੂਨੀਵਰਸਿਟੀ ਕਰਮਚਾਰੀ ਡੈਮੋਕਰੈਟਿਕ ਫਰੰਟ ਦੇ ਉਮੀਦਵਾਰਾਂ ਕੀਤਾ ਚੋਣ ਪ੍ਰਚਾਰ

ਅੰਮ੍ਰਿਤਸਰ, 22 ਅਕਤੂਬਰ (ਸੰਧੂ) – ਚੋਣ ਨਿਸ਼ਾਨ ਉਡਦਾ ਬਾਜ਼ ‘ਤੇ ਚੋਣ ਲੜ ਰਹੇ ਯੂਨੀਵਰਸਿਟੀ ਕਰਮਚਾਰੀ ਡੈਮੋਕਰੈਟਿਕ ਫਰੰਟ ਦੇ ਸਮੁੱਚੇ ਉਮੀਦਵਾਰਾਂ ਵੱਲੋਂ ਕਨਵੀਨਰ ਬਲਵੀਰ ਸਿੰਘ ਗਰਚਾ ਦੀ ਅਗਵਾਈ ਹੇਠ ਦੌਰਾ ਕਰਕੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਲਾਮਬੰਦ ਹੋਣ ਦੀ ਅਪੀਲ ਕੀਤੀ ਗਈ।ਪ੍ਰਧਾਨਗੀ ਅਹੁੱਦਾ ਉਮੀਦਵਾਰ ਹਰਦੀਪ ਸਿੰਘ ਨਾਗਰਾ ਤੇ ਸਕੱਤਰ ਅਹੁੱਦਾ ਉਮੀਦਵਾਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਹਵਾ ਉਨ੍ਹਾਂ ਦੇ ਧੜ੍ਹੇ ਯੂਨੀਵਰਸਿਟੀ ਕਰਮਚਾਰੀ ਡੈਮੋਕਰੈਟਿਕ ਫਰੰਟ ਦੇ ਹੱਕ ਵਿੱਚ ਹੈ।ਜੀ.ਐਨ.ਡੀ.ਯੂ ਦੇ ਹੋਰਨਾਂ ਜਿਲ੍ਹਿਆਂ ਜਲੰਧਰ, ਪਠਾਨਕੋਟ, ਤਰਨਤਾਰਨ, ਵੇਰਕਾ, ਕਪੂਰਥਲਾ ਆਦਿ ਵਿਖੇ ਚੱਲ ਰਹੇ ਕੈਂਪਸਾਂ ਵਿੱਚ ਵੀ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੈ ਅਤੇ ਉਥੇ ਵੀ ਮੀਟਿੰਗਾਂ ਅਤੇ ਰੈਲੀਆਂ ਦਾ ਸਿਲਸਿਲਾ ਜਾਰੀ ਹੈ।
                      ਇਸ ਮੌਕੇ ਤੇਜਵੰਤ ਸਿੰਘ, ਰੇਸ਼ਮ ਸਿੰਘ, ਪ੍ਰਗਟ ਸਿੰਘ, ਹਰਦੀਪ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ,ਗੁਰਪ੍ਰੀਤ ਸਿੰਘ, ਹਿੰਦਰ ਕੁਮਾਰ ਸ਼ਰਮਾ, ਪ੍ਰੀਤਮ ਚੰਦ, ਭੂਮਾ ਰਾਮ, ਤਰਸੇਮ ਸਿੰਘ ਗੁਰਸ਼ਰਨ ਸਿੰਘ, ਬਦਰੀਨਾਥ ਤੇ ਸੁਰਜੀਤ ਸਿੰਘ ਰੰਧਾਵਾਂ ਆਦਿ ਹਾਜਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …