Thursday, February 26, 2026

ਮੇਹਰ ਫਾਊਂਡੇਸ਼ਨ ਨੇ ਸਫਾਈ ਸੈਨਿਕਾਂ ਨੂੰ ਕੀਤਾ ਸਨਮਾਨਿਤ

ਮੇਅਰ ਰਿੰਟੂ ਨੇ ਫਾਊਂਡੇਸ਼ਨ ਕੰਮਾਂ ਦੀ ਕੀਤੀ ਸ਼ਲਾਘਾ

ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰ: 27 `ਚ `ਮੇਹਰ ਫਾਊਂਡੇਸ਼ਨ` ਵਲੋਂ ਕਰਵਾਏ ਗਏ ਸਮਾਗਮ `ਚ ਵਿਸ਼ੇਸ਼ ਤੌਰ ‘ਤੇ ਪੁੱਜੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸਫਾਈ ਕਰਮਚਾਰੀਆਂ, ਸੀਵਰਮੈਨਾਂ ਤੇ ਹੋਰ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ।
                  ਮੇਅਰ ਰਿੰਟੂ ਨੇ ਕਿਹਾ ਕਿ ਲੋਕਾਂ ਦੀ ਦਿਨ ਰਾਤ ਸੇਵਾ ਕਰਨ ਵਾਲੇ ਸਫਾਈ ਸੈਨਿਕਾਂ, ਸੀਵਰਮੈਨਾਂ ਤੇ ਮੁਲਾਜ਼ਮਾਂ ਵਲੋਂ ਕੋਰੋਨਾ ਮਹਾਮਾਰੀ ਦੌਰਾਨ ਦਿੱਤੀਆਂ ਸ਼ਲਾਘਾਯੋਗ ਸੇਵਾਵਾਂ ਬਦਲੇ ਉਨ੍ਹਾਂ ਨੂੰ `ਸੇਫਟੀ ਬੂਟ` ਦੇ ਕੇ ਸਨਮਾਨਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਲੋਕ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਦਿਨ ਰਾਤ ਸੇਵਾਵਾਂ ਦਿੰਦੇ ਹਨ।ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਸਾਰੀ ਟੀਮ ਤੇ ਕੌਂਸਲਰਾਂ ਵਾਂਗ ਅੰਮ੍ਰਿਤਸਰ ਵਾਸੀ ਵੀ ਸ਼ਹਿਰ ਨੂੰ ਸਾਫ ਸੁਥਰਾ ਰੱਖਣ ‘ਚ ਸਹਿਯੋਗ ਦੇਣ।ਉਨ੍ਹਾਂ ਕਿਹਾ ਕਿ `ਸਵੱਛ ਅੰਮ੍ਰਿਤਸਰ ਮੁਹਿੰਮ` ਨੂੰ ਕਾਮਯਾਬ ਬਣਾਉਣ ਲਈ ਸ਼ਹਿਰਵਾਸੀਆਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ।ਮੇਅਰ ਰਿੰਟੂ ਨੇ ਸੇਫਟੀ ਬੂਟ ਮੁਹੱਈਆ ਕਰਵਾਉਣ ‘ਤੇ `ਮੇਹਰ ਫਾਊਂਡੇਸ਼ਨ` ਦੀ ਸ਼ਲਾਘਾ ਕੀਤੀ।
                       ਇਸ ਮੌਕੇ ਵਾਰਡ ਨੰ: 27 ਦੇ ਕੌਂਸਲਰ ਮੋਨਿਕਾ ਸ਼ਰਮਾ, ਗਿਰੀਸ਼, ਕੌਂਸਲਰ ਜਤਿੰਦਰ ਸਿੰਘ ਮੋਤੀ ਭਾਟੀਆ, ਦਮਨਦੀਪ ਸਿੰਘ, ਰਜਿੰਦਰ ਸੈਣੀ, ਜਰਨੈਲ ਸਿੰਘ ਭੁੱਲਰ, ਮਨਜੀਤ ਕੌਰ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …