Friday, September 25, 2026

ਭਗਵਾਨ ਸ਼੍ਰੀ ਵਾਲਮੀਕਿ ਪ੍ਰਗਟ ਦਿਵਸ ਸਬੰਧੀ ਮੇਅਰ ਨੇ ਕੀਤੀ ਮੀਟਿੰਗ

ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸ੍ਰੀ ਵਾਲਮੀਕਿ ਪ੍ਰਗਟ ਦਿਵਸ ਦੇ ਮੱਦੇਨਜ਼ਰ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਬੀਤੇ ਦਿਨੀ ਬੈਠਕ ਕੀਤੀ।ਡਿਪਟੀ ਮੇਅਰ ਯੂਨਸ ਕੁਮਾਰ, ਕੇਂਦਰੀ ਵਾਲਮੀਕਿ ਮੰਦਰ, ਹਾਥੀ ਗੇਟ ਦੇ ਪ੍ਰਧਾਨ ਵਿਮਲ ਕਮਾਰ, ਚੇਅਰਮੈਨ ਯੋਗਰਾਜ ਮਲਹੋਤਰਾ, ਅਸ਼ੋਕ ਭੱਟੀ ਅਤੇ ਗੋਪਾਲ ਖੋਸਲਾ ਆਦਿ ਮੌਜ਼ੂਦ ਸਨ।
                  ਮੇਅਰ ਤੇ ਡਿਪਟੀ ਮੇਅਰ ਨੇ ਕੇਂਦਰੀ ਵਾਲਮੀਕਿ ਮੰਦਰ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੀਆਂ ਸੜਕਾਂ ‘ਤੇ ਕੋਈ ਟੋਇਆ ਨਜ਼ਰ ਨਹੀ ਆਵੇਗਾ।ਸਾਰੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਜਗਮਗ ਕਰਨਗੀਆ ਅਤੇ ਸਫਾਈ ਵਲੋਂ ਵੀ ਕੋਈ ਸਮੱਸਿਆ ਨਹੀਂ ਆਵੇਗੀ।ਉਹਨਾਂ ਨੇ ਕਿਹਾ ਕਿ ਅਗਰ ਕਿਤੇ ਕੋਈ ਮੁਸ਼ਕਲ ਆਵੇ ਤਾਂ ਉਨਾਂ ਦੇ ਨਾਲ ਸੰਪਰਕ ਕੀਤਾ ਜਾਵੇ।ਮੇਅਰ ਨੇ ਅਧਿਕਾਰੀਆਂ ਨੂੰ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਕਿ ਕਿਸੇ ਤਰ੍ਹਾਂ ਲਾਪਰਵਾਹੀ ਨਾ ਵਰਤੀ ਜਾਵੇ। ਸਫਾਈ, ਸਟਰੀਟ ਲਾਈਟ ਅਤੇ ਸੜ੍ਹਕਾਂ ਨੂੰ ਸਬੰਧੀ ਅਗਰ ਕੋਈ ਸ਼ਿਕਾਇਤ ਉਹਨਾਂ ਕੋਲ ਪਹੁੰਚੀ ਤਾਂ ਉਸ ਜਿੰਮੇਵਾਰ ਅਧਿਕਾਰੀ ਅਤੇ ਕਰਮਚਾਰੀ ਦੀ ਖੈਰ ਨਹੀਂ ਹੋਵੇਗੀ।ਉਹਨਾਂ ਨੇ ਕਿਹਾ ਕਿ ਤਿਉਹਾਰਾਂ ਦੇ ਚੱਲਦਿਆਂ ਟੀਮਾਂ ਬਣਾਈਆਂ ਜਾਣ ਅਤੇ ਮੰਦਰ, ਗੁਰਦੁਆਰੇ ਅਤੇ ਮਸਜ਼ਿਦਾਂ ਦੇ ਕੋਲ ਸਾਫ-ਸਫਾਈ ਅਤੇ ਸਟਰੀਟ ਲਾਈਟ ਦੀ ਸ਼ਿਕਾਇਤ ਨੂੰ ਖਾਸ ਤੌਰ ‘ਤੇ ਚੈਕ ਕੀਤਾ ਜਾਵੇ।
                    ਇਸ ਮੌਕੇ ਨਿਗਰਾਨ ਇੰਜੀ. ਅਨੁਰਾਗ ਮਹਾਜਨ, ਸਿਹਤ ਅਧਿਕਾਰੀ ਡਾ: ਅਜੈ ਕੰਵਰ, ਡਾ: ਯੋਗੇਸ਼ ਅਰੋੜਾ, ਐਕਸੀਅਨ ਸੰਦੀਪ ਸਿੰਘ ਆਦਿ ਮੌਜ਼ੂਦ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …