Saturday, September 26, 2026

ਅਕਾਲੀ ਆਗੂ ਕੌਲਸੇੜੀ ਨੂੰ ਸਦਮਾ, ਭਰਾ ਦਾ ਦੇਹਾਂਤ

ਧੂਰੀ, 29 ਅਕਤੂਬਰ, (ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨ ਸ਼੍ਰੀ ਧਰਮਿੰਦਰ ਸਿੰਘ ਕੌਲਸੇੜੀ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨਾਂ ਦੀ ਭੂਆ ਦੇ ਬੇਟੇ ਸਿਮਰਦੀਪ ਸਿੰਘ ਸਿੰਮੀ ਗਿੱਲ ਦਾ ਭਰ ਜਵਾਨੀ ਵਿੱਚ ਦੇਹਾਂਤ ਹੋ ਗਿਆ।ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਧੂਰੀ ਦੇ ਇੰਚਾਰਜ਼ ਹਰੀ ਸਿੰਘ ਪ੍ਰੀਤ, ਇਕਬਾਲ ਸਿੰਘ ਝੂੰਦਾ ਸਾਬਕਾ ਵਿਧਾਇਕ, ਹੰਸ ਰਾਜ ਗਰਗ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਗਮਦੂਰ ਸਿੰਘ ਜਵੰਧਾ, ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਤਲਵੀਰ ਸਿੰਘ ਧਨੇਸਰ, ਡਾ. ਰਾਜਵੀਰ ਸਿੰਘ ਲਸੋਈ, ਬੰਤ ਸਿੰਘ ਐਮ.ਡੀ ਧੂਰੀ ਬੱਸ, ਦਰਸ਼ਨ ਸਿੰਘ ਬਿਰਦੀ, ਗੋਨਾ ਜਵੰਧਾ ਆਦਿ ਨੇ ਨੌਜਵਾਨ ਸਿਮਰਦੀਪ ਸਿੰਘ ਦੀ ਬੇਵਕਤੀ ਮੌਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।ਧਰਮਿੰਦਰ ਸਿੰਘ ਕੌਲਸੇੜੀ ਨੇ ਦੱਸਿਆ ਕਿ ਸਿਮਰਦੀਪ ਸਿੰਘ ਸਿੰਮੀ ਗਿੱਲ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ 30 ਅਕਤੂਬਰ ਦਿਨ ਸ਼ੁਕੱਰਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਭੱਦਲਵੱਡ ਵਿਖੇ ਪੈਣਗੇ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …