ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ) – ਸਰੂਪ ਰਾਣੀ ਸਰਕਾਰੀ ਕਾਲਜ (ਇਸਤਰੀਆਂ) ਅੰਮਿ੍ਰਤਸਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁ
ਰਬ ਮਨਾਉਣ ਦੀ ਕੜੀ ਨੂੰ ਅੱਗੇ ਤੋਰਦੇ ਹੋਏ ਈ-ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੀ ਕੜੀ ਵਿੱਚ ਕ੍ਰਮਵਾਰ ਈ-ਫੋਟੋ ਕਥਾ ਮੇਕਿੰਗ, ਕਵਿਤਾ ਉਚਾਰਨ, ਸਲੋਗਨ ਲੇਖਨ, ਸਲੋਕ ਉਚਾਰਨ ਮੁਕਾਬਲਾ ਸ਼ਾਮਲ ਸੀ।ਇਨਾਂ ਮੁਕਾਬਲਿਆਂ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਭੁਗੋਲ ਵਿਭਾਗ ਦੇ ਡਾ. ਸਤਿੰਦਰ ਕੌਰ ਸ਼ਲੋਕ ਉਚਾਰ ਮੁਕਾਬਲੇ ਦੇ ਜੱਜ ਰਹੇ।ਸਲੋਗਨ ਲੇਖ ਮੁਕਾਬਲੇ ਵਿੱਚ ਲਗਭਗ 35 ਵਿਦਿਆਰਥਣਾਂ ਨੇ ਹਿੱਸਾ ਲਿਆ।ਇਨਾਂ ਮੁਕਾਬਲਿਆਂ ਦੇ ਜੱਜ ਮੈਡਮ ਬਲਜੀਤ ਕੌਰ, ਮੈਡਮ ਕਿਰਨਜੀਤ ਬੱਲ ਅਤੇ ਡਾ. ਸੁਨੀਲਾ ਸ਼ਰਮਾ ਰਹੇ। ਸਲੋਗਨ ਲੇਖਣ ਵਿੱਚ ਪਹਿਲਾ ਇਨਾਮ ਹਰਸ਼ਦੀਪ ਸਿੰਘ ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਸ਼ਨਾਮ, ਦੂਜੇ ਇਨਾਮ ਅਰੁਣ ਰਾਏ ਡੀ.ਏ.ਵੀ ਕਾਲਜ ਜਲੰਧਰ, ਤੀਜਾ ਇਨਾਮ ਸਾਹਿਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੇਰਕਾ), ਕੋਮਲਪ੍ਰੀਤ ਕੌਰ ਖਾਲਸਾ ਕਾਲਜ ਫਾਰ ਵੁਮੈਨ ਅੰਮ੍ਰਿਤਸਰ ਅਤੇ ਹੌਂਸਲਾ ਅਫਜਾਈ ਇਨਾਮ ਸੁਖਮਨਪ੍ਰੀਤ ਕੌਰ ਸਰਕਾਰੀ ਰਿਪੂਦਮਨ ਕਾਲਜ ਨਾਭਾ ਨੇ ਹਾਸਲ ਕੀਤਾ।
ਇਸ ਮੌਕੇ ਕਾਲਜ ਕੌਂਸਲ ਮੈਂਬਰ ਕਾਰਜਕਾਰੀ ਪ੍ਰਿੰਸੀਪਲ ਡਾ. ਐਚ.ਐਸ ਭੱਲਾ, ਮੈਡਮ ਬਲਜੀਤ ਕੌਰ, ਡਾ. ਕੁਸੁਮ ਦੇਵਗਨ, ਮੈਡਮ ਪਰਮਿੰਦਰ ਕੌਰ, ਡਾ. ਖੁਸ਼ਪਾਲ ਸੰਧੂ ਹਾਜਰ ਰਹੇ।ਕਾਰਜਕਾਰੀ ਪ੍ਰਿੰਸੀਪਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਪ੍ਰੋਗਰਾਮ ਦੇ ਆਯੋਕ ਡਾ. ਵੰਦਨਾ ਬਜਾਜ, ਮੈਡਮ ਮਨਜੀਤ ਮਿਨਹਾਸ ਅਤੇ ਮੈਡਮ ਮਾਨਸੀ ਨੂੰ ਭਵਿੱਖ ਵਿਚ ਵੀ ਅਜਿਹੇ ਮੁਕਾਬਲੇ ਕਰਵਾਉਣ ਲਈ ਉਤਸ਼ਾਹਿਤ ਕੀਤਾ।ਕਾਲਜ ਦੇ ਕੰਪਿਊਟਰ ਵਿਭਾਗ ਦੇ ਡਾ. ਹਰਪ੍ਰੀਤ ਕੌਰ ਅਤੇ ਪ੍ਰੋ. ਸ਼ਿਵਮ ਕੁਮਾਰ ਦੇ ਸਹਿਯੋਗ ਨਾਲ ਇਹ ਮੁਕਾਬਲੇ ਸਫਲਤਾਪੂਰਵਕ ਸੰਪਨ ਹੋਏ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media