ਵਪਾਰੀਆਂ ਦਾ 2500 ਕਰੋੜ ਦਾ ਮਾਲ ਡਰਾਈ ਪੋਰਟਸ ‘ਤੇ ਰੁਕਿਆ-ਵਪਾਰ ਮੰਡਲ
ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ) – ਕੇਦਰ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਮਾਲ ਗੱਡੀਆਂ ਨੂੰ ਰੋਕਣ ਨਾਲ ਅੰਮ੍ਰਿਤਸਰ ਦੀ ਸਨਅਤ ਨੂੰ ਵੱਡਾ ਖੋਰਾ
ਲੱਗਾ ਹੈ।ਜਿਸ ਨਾਲ ਵਪਾਰੀ, ਮਜ਼ਦੂਰ ਅਤੇ ਕਿਸਾਨ ਨੂੰ ਵੀ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਅੰਮ੍ਰਿਤਸਰ ਦੇ ਵਪਾਰੀਆਂ ਦਾ 2500 ਕਰੋੜ ਰੁਪਏ ਦਾ ਮਾਲ ਡਰਾਈ ਪੋਰਟਾਂ ‘ਤੇਰੁਕਿਆ ਪਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਨੇ ਦੱਸਿਆ ਕਿ ਕੇਦਰ ਸਰਕਾਰ ਨੰੂ ਆਪਣਾ ਅੜੀਅਲ ਰਵੱਈਆ ਛੱਡਣਾ ਚਾਹੀਦਾ ਹੈ।ਉਨਾਂ ਕਿਹਾ ਕਿ ਕਿਸਾਨਾਂ ਵਲੋਂ ਵੀ ਮਾਲ ਗੱਡੀਆਂ ਨੂੰ ਰਸਤਾ ਦਿੱਤਾ ਗਿਆ ਹੈ।ਪਰ ਕੇਦਰ ਸਰਕਾਰ ਵਲੋਂ ਫਿਰ ਵੀ ਮਾਲ ਗੱਡੀਆਂ ਨਹੀ ਚਲਾਈਆਂ ਜਾ ਰਹੀਆਂ।ਜਿਸ ਨਾਲ ਵਪਾਰੀਆਂ ਦੇ ਨਾਲ-ਨਾਲ ਮਜ਼ਦੂਰ ਤੱਬਕੇ ਨੂੰ ਵੀ ਕਾਫੀ ਸੱਟ ਵੱਜੀ ਹੈ।ਸੇਠ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਮਾਲ ਗੱਡੀਆਂ ਨਾ ਚਲਾਈਆਂ ਗਈਆਂ ਤਾਂ ਪੰਜਾਬ ਵਿਚ ਵੱਡਾ ਬਿਜਲੀ ਦਾ ਸੰਕਟ ਪੈਦਾ ਹੋ ਸਕਦਾ ਹੈ।ਜਿਸ ਨਾਲ ਅੰਮ੍ਰਿਤਸਰ ਵਿਖੇ ਚੱਲ ਰਹੀ ਇੰਡਸਟਰੀ ਨੂੰ ਹੋਰ ਕਾਫੀ ਨੁਕਸਾਨ ਝੱਲਣਾ ਪਵੇਗਾ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਕਾਫੀ ਵੱਡੀ ਗਿਣਤੀ ਵਿਚ ਕਪੜਾ, ਧਾਗਾ ਅਤੇ ਹੋਰ ਮਾਲ ਬਾਹਰ ਜਾਂਦੇ ਹਨ।ਪ੍ਰੰਤੂ ਕੇਦਰ ਸਰਕਾਰ ਵਲੋਂ ਅੜੀਅਲ ਰਵੱਈਏ ਕਾਰਨ ਵਪਾਰੀ ਨਿਰਾਸ਼ ਹੋ ਕੇ ਬੈਠਾ ਹੋਇਆ ਹੈ।ਉਨਾਂ੍ਹ ਕਿਹਾ ਕਿ ਪੰਜਾਬ ਤੋਂ ਚਾਵਲ, ਡਰਾਈ ਫਰੂਟ ਅਤੇ ਹੋਰ ਖਾਧ ਪਦਾਰਥ ਵਿਦੇਸਾਂ ਵਿਚ ਨਿਰਯਾਤ ਕੀਤੇ ਜਾਂਦੇ ਹਨ ਅਤੇ ਮਾਲ ਗੱਡੀਆਂ ਬੰਦ ਹੋਣ ਨਾਲ ਕਾਫੀ ਮਾਲ ਲੁਧਿਆਣਾ ਡਰਾਈ ਪੋਰਟ ‘ਤੇ ਰੁਕਿਆ ਹੋਇਆ ਹੈ।
ਵਪਾਰ ਮੰਡਲ ਦੇ ਜਨਰਲ ਸਕੱਤਰ ਸਮੀਰ ਜੈਨ ਨੇ ਕਿਹਾ ਕਿ ਕਿਸਾਨਾਂ ਵਲੋ ਜ਼ਰੂਰੀ ਵਸਤਾਂ ਦੀ ਢੋਆ ਢੁਆਈ ਲਈ ਰੇਲਵੇ ਟਰੈਕ ਖਾਲੀ ਕਰਨ ਤੋ ਬਾਅਦ ਕੇਦਰ ਵਲੋ ਰੇਲਵੇ ਟਰੈਕਾਂ ਦੀ ਸੁਰੱਖਿਆ ਦੀ ਸ਼ਰਤ ਲਾ ਕੇ ਮਾਲ ਗੱਡੀਆਂ ਦੀ ਆਵਾਜਾਈ ਰੋਕਣਾ ਕੇਂਦਰ ਦੇ ਅੜੀਅਲ ਰਵੱਈਏ ਦਾ ਸਬੂਤ ਹੈ।ਜਿਸ ਨਾਲ ਵਪਾਰੀਆਂ ਦੇ ਵੱਡੀ ਗਿਣਤੀ ਵਿਚ ਕੰਟੇਨਰ ਫਸੇ ਹੋਏ ਹਨ, ਜਿਸ ਨਾਲ ਮਜਦੂਰ ਵਰਗ ਨੂੰ ਰੋਜੀ ਰੋਟੀ ਦੇ ਲਾਲੇ ਪੈ ਗਏ ਹਨ।ਉਨਾਂ੍ਹ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਤਿਓਹਾਰੀ ਸ਼ੀਜਨ ਨੂੰ ਮੁੱਖ ਰੱਖਦੇ ਹੋਏ ਤੁਰੰਤ ਗੱਡੀਆਂ ਚਲਾਈਆਂ ਜਾਣ।ਅੰਮ੍ਰਿਤਸਰ ਦੇ ਵਿਵੇਕ ਕੁਮਾਰ ਨੇ ਕਿਹਾ ਕਿ ਕਿਸਾਨੀ ਮੰਗਾਂ ਕਾਰਨ ਕੇਦਰ ਸਰਕਾਰ ਵਲੋ ਮਾਲ ਗੱਡੀਆਂ ਨੂੰ ਰੋਕਣ ਦਾ ਅਪਣਾਇਆ ਰਵੱਈਆ ਕਾਫੀ ਨਿੰਦਣਯੋਗ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਵਪਾਰ, ਕਿਸਾਨ ਅਤੇ ਛੋਟੇ ਮੋਟੇ ਦੁਕਾਨਦਾਰਾਂ ਨੂੰ ਵੀ ਕਾਫੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਵਿਵੇਕ ਕੁਮਾਰ ਨੇ ਕਿਹਾ ਕਿ ਕੇਦਰ ਸਰਕਾਰ ਵਲੋ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਮਾਲ ਗੱਡੀਆਂ ਰੁਕਵਾ ਦਿੱਤੀਆਂ ਹਨ, ਜਿਸ ਦਾ ਅਸਰ ਕੇਵਲ ਪੰਜਾਬ ਵਿਚ ਹੀ ਨਹੀ ਬਲਕਿ ਪੂਰੇ ਦੇਸ਼ ‘ਤੇ ਹੋਵੇਗਾ।
Punjab Post Daily Online Newspaper & Print Media