ਦੋਨੋ ਧਿਰਾਂ ਦੀਆਂ ਗੱਲ ਸੁਣ ਕੇ ਬਣਾਈ ਜਿਲ੍ਹਾ ਪੱਧਰ ਦੀ ਤਿੰਨ ਮੈਂਬਰੀ ਜਾਂਚ ਕਮੇਟੀ
ਪਠਾਨਕੋਟ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਐਸ.ਸੀ ਕਮਿਸ਼ਨਰ ਪੰਜਾਬ ਦੇ ਦੋਂ ਮੈਂਬਰਾਂ ਨੇ ਜਿਲ੍ਹਾ ਪਠਾਨਕੋਟ ਦੇ ਪਿੰਡ ਸਿਹੋੜਾ ਵਿਖੇ ਪਹੁੰਚ ਕੇ ਸਿਹੋੜਾ
ਨਿਵਾਸੀ ਇੱਕ ਵਿਅਕਤੀ ਵਲੋਂ ਕਮਿਸ਼ਨ ਕੀਤੀ ਗਈ ਸ਼ਿਕਾਇਤ ਦੀ ਜਾਂਚ ਪੜ੍ਹਤਾਲ ਕੀਤੀ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨਰ ਪੰਜਾਬ ਵੱਲੋਂ ਆਈ ਟੀਮ ਵਿੱਚ ਮੈਂਬਰ ਤਰਸੇਮ ਸਿੰਘ ਸਿਆਲਕਾ ਅਤੇ ਰਾਜ ਕੁਮਾਰ ਹੰਸ ਸ਼ਾਮਲ ਸਨ।ਜਿਲ੍ਹਾ ਪ੍ਰਸਾਸ਼ਨ ਵਲੋਂ ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ ਪਠਾਨਕੋਟ, ਪਰਮਪਾਲ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਰਾਮ ਲੁਭਾਇਆ ਸੁਚਨਾ ਤੇ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਪੁਲਿਸ ਦੇ ਉਚ ਅਧਿਕਾਰੀ ਵੀ ਹਾਜ਼ਰ ਸਨ।
ਜਿਕਰਯੋਗ ਹੈ ਸ਼ਿਕਾਇਤ ਦੇ ਅਨੁਸਾਰ ਕੁੱਝ ਦਿਨ ਪਹਿਲਾਂ ਗਲੀ ਵਿੱਚ ਕੀਤੇ ਗਏ ਨਿਰਮਾਣ ਕਾਰਜ਼ ਨੂੰ ਲੈ ਕੇ ਦੋ ਧਿਰਾਂ ‘ਚ ਆਪਸੀ ਤਕਰਾਰ ਹੋ ਗਈ ਸੀ।ਜਿਸ ਦੇ ਚੱਲਦਿਆਂ ਇੱਕ ਧਿਰ ਵੱਲੋਂ ਦੂਸਰੀ ਧਿਰ ਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਗਈਆਂ ਸਨ।ਜਿਸ ਵਲੋਂ ਇਸ ਦੀ ਸ਼ਿਕਾਇਤ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨਰ ਪੰਜਾਬ ਨੂੰ ਕੀਤੀ ਗਈ ਸੀ।ਇਸ ਦਾ ਕਰੜਾ ਨੋਟਿਸ ਲੈਂਦਿਆਂ ਕਮਿਸ਼ਨ ਵੱਲੋਂ ਵਿਸ਼ਸ਼ ਟੀਮ ਪਿੰਡ ਸਿਹੋੜਾ ਭੇਜੀ ਗਈ।
ਪੜਤਾਲ ਕਰਨ ਆਏ ਐਸ.ਸੀ ਕਮਿਸ਼ਨ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ ਅਤੇ ਰਾਜ ਕੁਮਾਰ ਹੰਸ ਵੱਲੋਂ ਸ਼ਿਕਾਇਤਕਰਤਾ ਅਤੇ ਦੂਸਰੇ ਲੋਕਾਂ ਦੀ ਗੱਲ ਸੁਣੀ।ਉਨ੍ਹਾਂ ਕਿਹਾ ਕਿ ਦੋਨਾ ਧਿਰਾਂ ਨਾਲ ਗੱਲਬਾਤ ਤੋਂ ਬਾਅਦ ਜਿਲ੍ਹਾ ਇੱਕ ਜਾਂਚ ਕਮੇਟੀ ਬਣਾਈ ਗਈ ਹੈ।ਜਿਸ ਵਿੱਚ ਐਸ.ਡੀ.ਐਮ ਪਠਾਨਕੋਟ, ਡੀ.ਡੀ.ਪੀ.ਓ ਪਠਾਨਕੋਟ ਅਤੇ ਇੱਕ ਪੁਲਿਸ ਦਾ ਉਚ ਅਧਿਕਾਰੀ ਸ਼ਾਮਲ ਹਨ।ਇਸ ਜਾਂਚ ਟੀਮ ਨੂੰ ਹਦਾਇਤ ਕੀਤੀ ਗਈ ਹੈ ਕਿ 13 ਨਵੰਬਰ 2020 ਨੂੰ ਉਪਰੋਕਤ ਤਿੰਨੋਂ ਟੀਮ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨਰ ਪੰਜਾਬ ਨੂੰ ਆਪ ਹਾਜ਼ਰ ਹੋ ਕੇ ਰਿਪੋਰਟ ਪੇਸ਼ ਕਰਨਗੇ।
Punjab Post Daily Online Newspaper & Print Media