ਕਪੂਰਥਲਾ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਵਲੋਂ ਤੰਬਾਕੂ ਮੁਕਤ ਕੰਮਕਾਜ਼ੀ ਸਥਾਨਾਂ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਜਿਸ ਤਹਿਤ ਤੰਬਾਕੂ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਇਸ ਨੂੰ ਛੱਡਣ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਇਸ ਸਬੰਧੀ ਹੋਏ ਸਮਾਗਮ ਦੌਰਾਨ ਕਿਹਾ ਕਿ ਤੰਬਾਕੂ ਸੇਵਨ ਸਿਰਫ ਇੱਕ ਬੁਰੀ ਆਦਤ ਹੈ ਤੇ ਇਸ ਨੂੰ ਛੱਡਣਾ ਇੱਛਾ ਸ਼ਕਤੀ `ਤੇ ਨਿਰਭਰ ਕਰਦਾ ਹੈ।ਉਨਾਂ ਕਿਹਾ ਕਿ `ਨੋ ਤੰਬਾਕੂ ਦਿਵਸ` ਸਬੰਧੀ 7 ਨਵੰਬਰ ਤੱਕ ਮਨਾਏ ਜਾ ਰਹੇ ਜਾਗਰੂਕਤਾ ਹਫਤੇ ਦਾ ਥੀਮ `ਤੰਬਾਕੂ ਮੁਕਤ ਕੰਮਕਾਜ਼ੀ ਸਥਾਨ` ਹੈ ਤਾਂ ਕਿ ਸਾਡੀਆਂ ਕੰਮ ਕਰਨ ਵਾਲੀਆਂ ਥਾਵਾਂ ਤੰਬਾਕੂ ਤੋਂ ਮੁਕਤ ਹੋਣ ਸਕਣ ਅਤੇ ਅਸੀਂ ਤੰਦਰੁਸਤ ਵਾਤਾਵਰਣ ਵਿੱਚ ਆਪਣਾ ਕੰਮ-ਕਾਜ਼ ਕਰ ਸਕੀਏ।
ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ ਨੇ ਦੱਸਿਆ ਕਿ ਤੰਬਾਕੂ ਵਿੱਚ ਪਾਏ ਜਾਣ ਵਾਲੇ ਤੱਤ ਨਿਕੋਟੀਨ ਦੀ ਨਸ਼ੇ ਦੀ ਲੱਤ ਲੱਗਣ ਦੀ ਸਮਰੱਥਾ ਅਫੀਮ ਜਾਂ ਕੋਕੀਨ ਤੋਂ ਜਿਆਦਾ ਹੈ, ਜਿਸ ਕਾਰਨ ਲੋਕ ਇਸ ਦੇ ਆਦੀ ਹੋ ਜਾਂਦੇ ਹਨ ਅਤੇ ਫਿਰ ਹੋਰ ਤਰਾਂ ਤਰਾਂ ਦੇ ਤੰਬਾਕੂ ਦਾ ਪ੍ਰਯੋਗ ਸ਼ੁਰੂ ਕਰ ਦਿੰਦੇ ਹਨ।ਉਨਾਂ ਕਿਹਾ ਕਿ ਤੰਬਾਕੂ ਪਦਾਰਥਾਂ ਨਾਲ ਮੂੰਹ, ਗਲਾ, ਭੋਜਨ ਨਲੀ, ਸਵਰ ਯੰਤਰ, ਫੇਫੜੇ ਆਦਿ ਦਾ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ, ਇਸ ਲਈ ਤੰਬਾਕੂ ਦੀ ਵਰਤੋਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਡਾ. ਰਾਜ ਕਰਨੀ ਜਿਲਾ ਪਰਿਵਾਰ ਭਲਾਈ ਅਫਸਰ, ਡਾ. ਸਾਰਿਕਾ ਦੁੱਗਲ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਸੁਰਿੰਦਰ ਮੱਲ, ਜਿਲਾ ਡੈਂਟਲ ਸਿਹਤ ਅਫਸਰ, ਡਾ. ਆਸ਼ਾ ਰਾਣੀ ਜਿਲਾ ਟੀਕਾਕਰਨ ਅਫਸਰ, ਰਵਿੰਦਰ ਜੱਸਲ ਬਲਾਕ ਐਜੂਕੇਟਰ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media