Monday, June 15, 2026

ਵਜਰਾ ਕੋਰ ਕਮਾਂਡਰ ਵਲੋਂ ਆਰਮੀ ਪਬਲਿਕ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ

ਕਪੂਰਥਲਾ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਮਿਲਟਰੀ ਸਟੇਸ਼ਨ ਵਿਖੇ ਆਰਮੀ ਪਬਲਿਕ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਅੱਜ ਸਕੂਲ ਦੇ ਸੀਨੀਅਰ ਸਰਪ੍ਰਸਤ ਲੈਫਟੀਨੈਂਟ ਜਨਰਲ ਸੰਜੀਵ ਸ਼ਰਮਾ ਜਨਰਲ ਅਫਸਰ ਕਮਾਂਡਿੰਗ ਵਜਰਾ ਕੋਰ ਵਲੋਂ ਕੀਤਾ ਗਿਆ।
                  ਉਦਘਾਟਨੀ ਸਮਾਰੋਹ ਦੌਰਾਨ ਆਵਾ ਜ਼ੋਨਲ ਪ੍ਰਧਾਨ ਸ੍ਰੀਮਤੀ ਨੰਦਿਨੀ ਸ਼ਰਮਾ ਵੀ ਮੌਜ਼ੂਦ ਸਨ।ਇਮਾਰਤ ਦੀ ਉਸਾਰੀ ਨੇ ਮੌਜ਼ੂਦਾ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਕੇ ਸਕੂਲ ਨੂੰ ਨਵੀਂ ਦਿੱਤੀ ਹੈ।ਜੀ.ਓ.ਸੀ ਨੇ ਸਕੂਲ ਦੀ ਇਮਾਰਤ ਉਸਾਰਣ ਵਿੱਚ ਸਹਾਇਤਾ ਕਰਨ ਵਾਲੀਆਂ ਵੱਖ-ਵੱਖ ਏਜੰਸੀਆਂ ਦੇ ਯਤਨਾਂ ਦੀ ਪ੍ਰਸੰਸਾ ਕੀਤੀ।ਸਕੂਲ ਦੀ ਇਮਾਰਤ ਵਧੀਆ ਕਲਾਸ ਰੂਮਾਂ, ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀਆਂ, ਕਾਨਫਰੰਸ ਹਾਲ ਅਤੇ ਮਲਟੀਪਰਪਜ਼ ਹਾਲਾਂ ਨਾਲ ਲੈਸ ਹੈ।ਇਸ ਉਦਮ ਦਾ ਉਦੇਸ਼ ਹਰੇਕ ਸਟਰੀਮ ਵਿੱਚ 11ਵੀਂ ਅਤੇ 12ਵੀਂ ਜਮਾਤ ਦੀ ਸ਼ੁਰੂਆਤ ਕਰਨ ਤੋਂ ਇਲਾਵਾ ਵਿਦਿਆਰਥੀਆਂ ਦੀ ਗਿਣਤੀ 500 ਤੋਂ ਵਧਾ ਕੇ 1000 ਕਰਨਾ ਹੈ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …