Saturday, August 8, 2026

ਕੈਬਨਿਟ ਮੰਤਰੀ ਸੁੱਖ ਸਰਕਾਰੀਆ ਵਲੋਂ 11 ਕੇ.ਵੀ ਫੀਡਰਾਂ ਦਾ ਉਦਘਾਟਨ

ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ 220 ਕੇ.ਵੀ ਸ/ਸ ਚੋਗਾਵਾਂ ਤੋਂ ਦੋ ਨਵੇਂ 11 ਕੇ.ਵੀ ਫੀਡਰਾਂ ਦਾ ਉਦਘਾਟਨ ਕੀਤਾ।
                  ਇਜੀ: ਸਤਿੰਦਰ ਸ਼ਰਮਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਹੈ ਕਿ ਇਹਨਾਂ ਨਵੇਂ ਉਸਾਰੇ ਫੀਡਰਾਂ ਨਾਲ ਪਹਿਲਾਂ ਚੱਲਦੇ 11 ਕੇ.ਵੀ ਫੀਡਰ ਚਵਿੰਡਾ ਅਤੇ 11 ਕੇ.ਵੀ ਫੀਡਰ ਭੁੱਲਰ ਤੋਂ ਚੱਲਦੇ ਪਿਡਾਂ ਦੀਆਂ ਬਿਜਲੀ ਸਬੰਧੀ ਸਮੱਸਿਆਵਾਂ ਦਾ ਹੱਲ ਹੋ ਗਿਆ ਹੈ।ਇਹਨਾਂ ਫੀਡਰਾਂ ਵਿਚੋਂ 11 ਕੇ.ਵੀ ਯੂ.ਪੀ.ਐਸ ਭੁਲਰ ਫੀਡਰ ਤੋਂ ਚੱਲਦੇ ਪਿੰਡਾਂ ਵਿਚੋਂ ਕੋਹਾਲਾ, ਠੱਠਾ, ਭੰਗਵਾਂ, ਸਿੱਧਵਾਂ, ਚੇਲੇ ਕੇ, ਜੋਏ ਕੇ, ਉਡਰ ਪਿੰਡ ਉਤਾਰ ਕੇ ਨਵੇਂ ਖਿੱਚੇ 24 ਘੰਟੇ ਕੋਹਾਲਾ ਫੀਡਰ ਉਪਰ ਪਾਏ ਗਏ ਹਨ।ਜਦੋਂ ਕਿ 11 ਕੇ.ਵੀ ਏ.ਪੀ ਚਵਿੰਡਾ ਫੀਡਰ ਉਪਰ ਚੱਲਦੇ ਪਿੰਡ ਚੇਲੇ ਕੇ, ਜੋਏ ਕੇ, ਕੋਹਾਲਾ, ਠੱਠਾ, ਉਡਰ, ਚਵਿੰਡਾ ਵਿੱਚੋਂ ਚੇਲੇ ਕੇ, ਜੋਏ ਕੇ, ਉਡਰ ਨਵੇਂ ਖਿੱਚੇ 11 ਕੇ.ਵੀ ਏ.ਪੀ ਉਡਰ ਫੀਡਰ ਉਪਰ ਪਾਏ ਗਏ ਹਨ।ਇਸ ਨਾਲ ਖੱਪਤਕਾਰਾਂ ਨੂੰ ਵਧੀਆ ਕੁਆਲਿਟੀ ਅਤੇ ਨਿਰਵਿਘਨ ਸਪਲਾਈ ਮਿਲੇਗੀ।ਇਸ ‘ਤੇ ਕੁੱਲ ਲਾਗਤ 40.90 ਲੱਖ ਰੁਪਏ ਆਈ ਹੈ।
                   ਇਸ ਸਮੇਂ ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜਿਲ਼ਾ ਪ੍ਰੀਸ਼ਦ, ਇੰਜੀ: ਪ੍ਰਦੀਪ ਸੈਣੀ ਮੁੱਖ ਇੰਜੀਨੀਅਰ ਬਾਰਡਰ ਜੋਨ, ਇੰਜੀ: ਸਤਿੰਦਰ ਸ਼ਰਮਾ ਉਪ ਮੁੱਖ ਇੰਜੀਨੀਅਰ ਸਬ ਅਰਬਨ ਸਰਕਲ, ਇੰਜੀ: ਸਕੱਤਰ ਸਿੰਘ ਢਿੱਲੋਂ ਡਿਪਟੀ ਚੀਫ ਇੰਜੀ: ਬਾਰਡਰ ਜੋਨ ਅੰਮ੍ਰਿਤਸਰ, ਇੰਜੀ: ਸਿਮਰਪਾਲ ਸਿੰਘ ਸੈਣੀ ਵਧੀਕ ਨਿਗਰਾਨ ਇੰਜੀ, ਪੱਛਮ ਮੰਡਲ ਅੰਮ੍ਰਿਤਸਰ, ਇੰਜੀ:ਅਸ਼ਵਨੀ ਕੁਮਾਰ ਉਪ ਮੰਡਲ ਅਫਸਰ ਚੋਗਾਵਾਂ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
ਐਸ.ਸੀ/ਬੀ.ਸੀ ਪਰਿਵਾਰਾਂ ਨੂੰ ਸਬਸਿਡੀ ‘ਤੇ ਐਲ.ਈ.ਡੀ ਬੱਲਬ ਵੀ ਵੰਡੇ ਗਏ।ਇਹ ਬਲਬ ਹਰ ਸਬ ਡਵੀਜਨ ਵਿੱਚ 240 ਦੀ ਥਾਂ 15 ਰੁਪਏ ‘ਚ ਉਪਲੱਬਧ ਹਨ ਅਤੇ ਐਸ.ਸੀ/ਬੀ.ਪੀ.ਐਲ ਪਰਿਵਾਰ ਬਿੱਲ ਦਿਖਾ ਕੇ ਇਹ ਬੱਲਬ ਦਫਤਰੀ ਟਾਈਮ ਵਿੱਚ ਲੈ ਸਕਦੇ ਹਨ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …