ਸੰਗਰੂਰ, 9 ਨਵੰਬਰ (ਜਗਸੀਰ ਲੌਂਗੋਵਾਲ) – ਲਹਿਰਾਗਾਗਾ ਨਿਵਾਸੀ ਸਭਾ ਸੰਗਰੂਰ ਵਲੋਂ ਸ਼ਹਿਰ ਵਿਖੇ ਪਿਛਲੇ ਕਈ ਸਾਲਾਂ ਤੋਂ ਮੈਡੀਕਲ ਕੈਂਪ, ਠੰਡੇ ਪਾਣੀ ਦੀਆਂ
ਛਬੀਲਾਂ, ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ।ਅੱਜ ਮਾਸਿਕ ਮੀਟਿੰਗ ਵਿੱਚ ਸਰਪ੍ਰਸਤ ਸ਼ਾਮ ਲਾਲ ਸਿੰਗਲਾ ਤੇ ਪ੍ਰਧਾਨ ਰਜਿੰਦਰ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਹੈ ਕਿ ਗਰੀਬ ਲੋਕਾਂ ਨੂੰ ਮੈਡੀਕਲ ਟੈਸਟ ਕਰਵਾਉਣ ਲਈ ਫ੍ਰੀ ਲੈਬ ਦੀ ਬਹੁਤ ਜਰੂਰਤ ਹੈ ਮਹਿੰਗੇ ਟੈਸਟਾਂ ਕਾਰਨ ਗਰੀਬ ਪਰਿਵਾਰਾਂ ਨੂੰ ਇਲਾਜ ਕਰਵਾਉਣ ‘ਚ ਮੁਸ਼ਕਲ ਆਉਂਦੀ ਹੈ।ਇਸ ਲਈ ਸਭਾ ਫਰੀ ਟੈਸਟਾਂ ਲਈ ਜਨਵਰੀ ਤੋਂ ਲੈਬ ਚਲਾਉਣ ਦਾ ਉਪਰਾਲਾ ਕਰੇਗੀ।ਐਸ.ਐਮ.ਓ ਬਲਜੀਤ ਸਿੰਘ ਅਤੇ ਰਿਟਾਇਰਡ ਇੰਸਪੈਕਟਰ ਬਾਲਪੁਰੀ ਦਾ ਮੀਟਿੰਗ ਵਿੱਚ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਅੱਜ ਦੇ ਖਾਣੇ ਦੀ ਸੇਵਾ ਓ.ਪੀ ਖੀਪਲ ਵਲੋਂ ਨਿਭਾਈ ਗਈ।
ਮੀਟਿੰਗ ਵਿੱਚ ਹਰਿੰਦਰਪਾਲ ਸਿੰਘ ਖਾਲਸਾ, ਨਰਾਤਾ ਰਾਮ, ਨਰਿੰਦਰ ਸ਼ਰਮਾ, ਮਾ ਫ਼ਕੀਰ ਚੰਦ, ਗੁਰਇੰਦਰ ਪਾਲ ਸਿੰਘ, ਕੇਵਲ ਕਰੀਸਨ, ਹੰਸ ਰਾਜ, ਜੁਗਰਾਜ ਸਿੰਘ, ਸ਼ਿਵ ਨਰਾਇਣ ਸਮੇਤ ਕਾਫੀ ਗਿਣਤੀ ‘ਚ ਮੈਂਬਰ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media