ਅੰਮ੍ਰਿਤਸਰ, 11 ਨਵੰਬਰ (ਸੰਧੂ) – ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਦੇ ਅਵਸਰ ‘ਤੇ ਮੱਦੇਨਜ਼ਰ ਪੁਲਿਸ ਥਾਣਾ ਕੰਟੋਨਮੈਂਟ ਅਤੇ ਇਸ ਦੇ ਅਧਿਕਾਰਤ ਖੇਤਰ ‘ਚ
ਆਉਂਦੀਆ ਪੁਲਿਸ ਚੌਂਕੀਆਂ ਵਲੋਂ ਕਮਰ ਕੱਸ ਲਈ ਗਈ ਹੈ।ਥਾਣਾ ਮੁੱਖੀ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਥੇ ਉਹ ਆਪਣੀਆਂ ਦੁਕਾਨਾਂ ਦੇ ਅਧਿਕਾਰਤ ਖੇਤਰ ਤੱਕ ਹੀ ਸੀਮਤ ਰਹਿਣ, ਉਥੇ ਬਜ਼ਾਰਾਂ ਦੇ ਵਿੱਚ ਆਮ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਸਰਲ ਬਣਾਉਣ ਦੇ ਵਿੱਚ ਸਹਾਈ ਹੋਣ ਦੇ ਨਾਲ ਨਾਲ ਕੋਵਿਡ 19 ਤੇ ਕੋਰੋਨਾ ਮਹਾਂਮਾਰੀ ਦੇ ਕਾਰਨ ਘੱਟ ਤੋਂ ਘੱਟ ਭੀੜ ਇਕੱਠੀ ਕਰਨ।
ਬਿਨ੍ਹਾਂ ਲਾਇਸੈਸ਼ ਪਟਾਕੇ ਵੇਚਣ ਵਾਲਿਆ ਨੂੰ ਤਾੜਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸੇ ਵੀ ਦੁਕਾਨਦਾਰ ਨੂੰ ਲਾਇਸੈਸ ਦੇ ਵਿੱਚ ਦਰਸਾਈ ਗਈ ਹੱਦ ਤੱਕ ਹੀ ਸਮਾਨ ਰੱਖਣ ਅਤੇ ਵੇਚਣ ਦੀ ਇਜਾਜਤ ਹੋਵੇਗੀ। ਉਨ੍ਹਾਂ ਕਿਹਾ ਕਿ ਮਾਣਯੋਗ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪੁਲਿਸ ਵਲੋਂ ਧੂਆਂ ਰਹਿਤ ਦੀਵਾਲੀ ਮਨਾਉਣ ਦਾ ਇਹ ਸੁਨੇਹਾ ਆਮ ਜਨਤਾ ਤੱਕ ਪਹੰਚਾਇਆ ਜਾਵੇਗਾ।
ਐਸ਼.ਐਚ.ਓ ਧਾਲੀਵਾਲ ਨੇ ਨਸ਼ਾਖੋਰਾਂ, ਨਸ਼ਾ ਤਸਕਰਾਂ, ਜੂਏਬਾਜਾਂ ਤੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਨਾਲ ਕਿਸੇ ਵੀ ਕਿਸਮ ਦੀ ਢਿੱਲ ਨਹੀ ਵਰਤੀ ਜਾਵੇਗੀ।ਉਨ ਕਿਹਾ ਕਿ ਵਿਸ਼ੇਸ਼ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ‘ਤੇ ਅਧਾਰਿਤ ਟੀਮਾਂ ਵਲੋਂ ਸਮੁੱਚੇ ਇਲਾਕਿਆਂ ਦੀ ਨਿਗਰਾਨੀ ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇਗੀ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media