Thursday, March 26, 2026

ਵਿੱਦਿਅਕ ਮੁਕਾਬਲੇ ਤਹਿਤ ਸੁੰਦਰ ਲਿਖਾਈ ਮੁਕਾਬਲੇ ਦੇ ਬਲਾਕ ਪੱਧਰੀ ਨਤੀਜੇ ਦਾ ਐਲਾਨ

ਅੰਮ੍ਰਿਤਸਰ, 11 ਨਵੰਬਰ (ਸੁਖਬੀਰ ਸਿੰਘ) – ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਅਕ ਮੁਕਾਬਲਿਆਂ ਦੀ ਲੜੀ ਤਹਿਤ ਸੁੰਦਰ ਲਿਖਾਈ ਮੁਕਾਬਲੇ ਦੇ ਬਲਾਕ ਪੱਧਰੀ ਨਤੀਜੇ ਦਾ ਐਲਾਨ ਹੋ ਗਿਆ ਹੈ।ਗੌਰਤਲਬ ਰਹੇ ਕਿ ਇਸ ਮੁਕਾਬਲੇ ਵਿਚ ਰਾਜ ਦੇ 51582 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।ਜਿਸ ਵਿਚ 467 ਵਿਸ਼ੇਸ਼ ਲੋੜਾਂ ਵਾਲੇ ਬੱਚੇ ਵੀ ਸ਼ਾਮਿਲ ਹਨ।ਜਿਲ੍ਹਾ ਅੰਮ੍ਰਿਤਸਰ ਦੇ ਕੁੱਲ 567 (ਮਿਡਲ/ਸਕੈਂਡਰੀ) ਪ੍ਰਤੀਯੋਗੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਸੀ ।
               ਮਿਡਲ ਵਰਗ ਵਿੱਚ ਵਿਸ਼ਾਲ (ਭੋਏਵਾਲੀ), ਪ੍ਰਿਆ (ਨੰਗਲ ਸੋਹਲ), ਚਾਹਤ (ਸ਼ਰੀਫਪੁਰਾ), ਮਨਜੀਤ ਸਿੰਘ (ਜਗਦੇਵ ਕਲਾਂ), ਪਲਕ (ਨਵਾਂ ਕੋਟ), ਗੁਰਚਰਨ ਸਿੰਘ (ਮਾਲਾਵਾਲੀ), ਹੁਸਨਪ੍ਰੀਤ ਕੌਰ (ਤਿਮੋਵਾਲ), ਅਰਸ਼ਦੀਪ ਸਿੰਘ(ਕੋਹਾਲੀ), ਜਸ਼ਨਪ੍ਰੀਤ ਕੌਰ (ਸੰਗਤਪੁਰਾ) ਮਨਜੀਤ ਕੌਰ, (ਕਲੇਰ ਮਾਂਗਟ) ਮੋਨਿਕਾ (ਰਈਆ ਕੰ) ਗੁਰਵਿੰਦਰ ਸਿੰਘ (ਛੱਜਲ਼ਵੱਡੀ), ਪਾਇਲ (ਰਾਮਦਿਵਾਲੀ ਮੁਸਲਮਾਨਾਂ) ਅਤੇ ਸੰਦੀਪ ਕੌਰ (ਗੁਮਾਨਪੁਰਾ) ਆਪਣੇ ਆਪਣੇ ਬਲਾਕਾਂ ਵਿਚੋਂ ਪਹਿਲੇ ਸਥਾਨ ‘ਤੇ ਆਏ ਹਨ।
                 ਦੂਜੇ ਪਾਸੇ ਸੈਕੰਡਰੀ ਵਿੰਗ ਵਿਚੋਂ ਪ੍ਰਿਆ ਕੌਰ (ਚਮਿਆਰੀ), ਹਰਮੀਤ ਕੌਰ (ਗੱਗੋ ਮਾਹਲ), ਅਕਾਸ਼ਦੀਪ ਸਿੰਘ (ਬੋਹੋੜੂ), ਜਸਪ੍ਰੀਤ, (ਜਗਦੇਵ ਕਲਾਂ), ਏਕਮਜੋਤ (ਹਰਸ਼ਾ ਛੀਨਾ), ਅਕਸ਼ਰਾ (ਕਟਰਾ ਕਰਮ ਸਿੰਘ), ਅਰਸ਼ਦੀਪ ਸਿੰਘ (ਕੋਹਾਲੀ), ਰੇਸ਼ਮਦੀਪ ਕੌਰ (ਸ਼ਫੀ ਪੁਰਾ), ਸਿਮਰਨਜੀਤ ਕੌਰ (ਸੰਗਤਪੁਰਾ), ਮਨਜਿੰਦਰ ਕੌਰ (ਫੇਰੂਮਾਨ), ਸੁਮਨਪ੍ਰੀਤ ਕੌਰ (ਰਾਮਦਿਵਾਲੀ ਮੁਸਲਮਾਨਾਂ), ਮਹਿਕਪ੍ਰੀਤ ਕੌਰ (ਗੁਮਾਨਪੁਰਾ) ਆਦਿ ਨੇ ਆਪਣੇ ਆਪਣੇ ਬਲਾਕਾਂ ਵਿਚੋਂ ਪਹਿਲੇ ਸਥਾਨ ਹਾਸਲ ਕੀਤੇ ।
                 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਿਚੋਂ ਇੱਕ ਵਾਰ ਫੇਰ ਸ.ਸ.ਸ.ਸ ਬੱਲ ਕਲਾਂ ਦੇ ਵਿਦਿਆਰਥੀਆਂ ਸੁਖਰਾਜ ਸਿੰਘ ਅਤੇ ਸਿਮਰਨਜੀਤ ਕੌਰ ਦੀ ਲਿਖਾਈ ਸਨਮਾਨ ਦੇ ਤੌਰ ਤੇ ਚੁਣੀ ਗਈ ਹੈ ।
              ਜਿਲ੍ਹਾ ਸਿੱਖਿਆ ਅਫ਼ਸਰ ਸਤਿੰਦਰਬੀਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਪੂਰੀ ਟੀਮ ਅਤੇ ਨੋਡਲ ਅਫ਼ਸਰ ਕੁਮਾਰੀ ਆਦਰਸ਼ ਸ਼ਰਮਾ ਬੇਹਦ ਮਿਹਨਤ ਨਾਲ ਇਹ ਕੰਮ ਨੇਪਰੇ ਚਾੜ ਰਹੀ ਹੈ ਅਤੇ ਬਾਕੀ ਰਹਿੰਦੀਆਂ ਪ੍ਰੀਯੋਗੀਤਾਵਾਂ ਵਿਚ ਵੀ ਇਹ ਟੀਮ ਇਸ ਊਰਜਾ ਨਾਲ ਕੰਮ ਕਰੇਗੀ।ਹੁਣ ਚੱਲ ਰਹੀ ਪੀ.ਪੀ.ਟੀ ਮੇਕਿੰਗ ਪ੍ਰਤੀਯੋਗੀਤਾ ਵਿੱਚ ਵੀ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …