Thursday, March 26, 2026

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਹੋਈ

26-27 ਨਵੰਬਰ ਨੂੰ ਕਿਸਾਨ ਕਰਨਗੇ ਦਿੱਲੀ ਦਾ ਘਿਰਾਓ- ਚੱਠਾ

ਸੰਗਰੂਰ, 12 ਨਵੰਬਰ (ਜਗਸੀਰ ਲੌਂਗੋਵਾਲ) – ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਰੋਹ ਬਰਕਰਾਰ ਹੈ।ਇਸ ਦੌਰਾਨ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੀ ਇੱਕ ਅਹਿਮ ਮੀਟਿੰਗ ਰਣ ਸਿੰਘ ਚੱਠਾ ਜਿਲ੍ਹਾ ਜਰਨਲ ਸਕੱਤਰ ਬੀ.ਕੇ.ਯੂ ਏਕਤਾ ਸਿੱਧੂਪੁਰ ਅਤੇ ਲਹਿਰਾਂ ਬਲਾਕ ਦੇ ਪ੍ਰਧਾਨ ਗੁਰਲਾਲ ਸਿੰਘ ਜਲੂਰ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
              ਜਿਲ੍ਹਾ ਪ੍ਰਧਾਨ ਫਤਿਹਗੜ੍ਹ ਭਾਦਸੋਂ ਅਤੇ ਜਿਲ੍ਹਾ ਜਰਨਲ ਸਕੱਤਰ ਚੱਠਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਪੀਲ ਤੋਂ ਬਾਅਦ 30 ਜਥੇਬੰਦੀਆਂ ਦੇ ਆਗੂਆਂ ਦੇ ਕਹਿਣ ‘ਤੇ ਕਿਸਾਨਾਂ ਨੇ ਪੰਜਾਬ ਦੇ ਸਾਰੇ ਰੇਲਵੇ ਟਰੈਕ ਖਾਲੀ ਕਰਕੇ ਸਟੇਸ਼ਨਾਂ ਤੋਂ ਦੂਰ ਇੱਕ ਸਾਈਡ ‘ਤੇ ਧਰਨੇ ਲਗਾ ਲਏ ਹਨ।ਉਹਨਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਕਿਸਾਨ ਦਾ ਨੁਕਸਾਨ ਹੋਵੇ।ਲਖਵਿੰਦਰ ਡੂਡੀਆਂ, ਰਣ ਸਿੰਘ ਚੱਠਾ, ਗੁਰਲਾਲ ਸਿੰਘ ਜਲੂਰ ਨੇ ਕਿਹਾ ਕਿ ਉਨਾਂ ਦਾ ਸਿੱਧਾ ਟਕਰਾਅ ਪੰਜਾਬ ਸਰਕਾਰ ਨਾਲ ਨਹੀਂ ਹੈ, ਬਲਕਿ ਟੱਕਰ ਮੋਦੀ, ਭਾਜਪਾ ਤੇ ਕਾਰਪੋਰੇਟ ਘਰਾਣਿਆਂ ਨਾਲ ਹੈ।ਕਿਸਾਨ ਆਉਂਦੀ 26-27 ਨਵੰਬਰ ਨੂੰ ਮੋਦੀ ਤੇ ਭਾਜਪਾ ਦੇ ਹੰਕਾਰ ਨੂੰ ਚਕਨਾਚੂਰ ਕਰਕੇ ਦਿਖਾਉਣਗੇ।
                   ਕਿਸਾਨ ਆਗੂਆਂ ਨੇ ਪਰਾਲੀ ਦੇ ਮਾਮਲੇ ‘ਤੇ ਕਿਹਾ ਕਿ ਅਸੀਂ ਪਰਾਲੀ ਮੁਫ਼ਤ ਦੇਣ ਨੂੰ ਤਿਆਰ ਹਨ ਅਤੇ ਸਰਕਾਰ ਚੁੱਕ ਸਕਦੀ ਹੈ।ਪ੍ਰੰਤੂ ਕਿਸਾਨ ਪ੍ਰਦੂਸ਼ਣ ਫੈਲਾਉਣ ਦੇ ਹੱਕ `ਚ ਨਹੀਂ ਕਿਸਾਨ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਅਧੂਰੇ ਪ੍ਰਬੰਧਾਂ ਕਾਰਨ ਮਜ਼ਬੂਰੀ ਵੱਸ ਪਰਾਲੀ ਸਾੜਦੇ ਹਨ।ਪਰ ਕਿਸਾਨਾਂ ਨੂੰ ਇਸ ਮਾਮਲੇ `ਚ ਬੇਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ।ਸੁਰਜੀਤ ਸਿੰਘ ਤੇ ਰਣ ਸਿੰਘ ਚੱਠਾ ਨੇ ਕਿਹਾ ਕਿ ਕਿਸਾਨਾਂ ਵਲੋਂ ਕਾਲੇ ਕਾਨੂੰਨਾਂ ਖਿਲਾਫ ਆਰ-ਪਾਰ ਦੀ ਲੜਾਈ ਲੜ੍ਹੀ ਜਾ ਰਹੀ ਹੈ ਤੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਵਲੋਂ ਸਮੁੱਚੇ ਪੰਜਾਬ ਵਿੱਚ ਧਰਨੇ ਜਾਰੀ ਹਨ।ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਹ ਆਪਣੇ ਧਰਨੇ ਇਸੇ ਤਰਾਂ ਹੀ ਜਾਰੀ ਰੱਖਣਗੇ।ਇਸ ਤੋਂ ਇਲਾਵਾ ਕਿਸਾਨਾਂ ਵਲੋਂ ਭਾਜਪਾ ਅਤੇ ਆਰ.ਐਸ.ਐਸ ਦੇ ਹਰੇਕ ਪ੍ਰੋਗਰਾਮ ਦਾ ਵਿਰੋਧ ਕੀਤਾ ਜਾਵੇਗਾ।ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਦਿੱਲੀ ਜਾਣ ਦੀ ਤਿਆਰੀ ਜੋਰਾਂ ਸ਼ੋਰਾਂ ਨਾਲ ਕਰਨ ਲਈ ਕਿਹਾ।ਚੱਠਾ ਨੇ ਬਲਾਕ ਆਗੂਆਂ ਅਤੇ ਪਿੰਡ ਪ੍ਰਧਾਨਾਂ ਨੂੰ ਕਿਹਾ ਕਿ ਹਰੇਕ ਪਿੰਡ ਵਿੱਚ ਮੀਟਿੰਗਾਂ ਕਰਕੇ ਕਿਸਾਨਾਂ ਅਤੇ ਮਤਾਵਾਂ ਭੈਣਾਂ ਨੂੰ 26-27 ਨਵੰਬਰ ਨੂੰ ਦਿੱਲੀ ਜਾਣ ਲਈ ਵੱਡੀ ਪੱਧਰ ‘ਤੇ ਤਿਆਰ ਕੀਤਾ ਜਾਵੇ।
                ਇਸ ਮੌਕੇ ਹਰੀ ਸਿੰਘ ਚੱਠਾ ਬਲਾਕ ਪ੍ਰਧਾਨ ਸੁਨਾਮ, ਲਖਵਿੰਦਰ ਸਿੰਘ ਡੂਡੀਆਂ, ਕਰਨੈਲ ਸਿੰਘ ਕਾਕੜਾ, ਭੀਮ ਸਿੰਘ ਕੜਿਆਲ, ਗੁਰਮੀਤ ਸਿੰਘ ਗਦਿੜਾਣੀ, ਗੁਰਦੀਪ ਸਿੰਘ ਲਾਡਬੰਨਜਾਰਾ ਕਲਾਂ, ਗੁਰਜੰਟ ਸਿੰਘ ਖਡਿਆਲ, ਸੁਖਵਿੰਦਰ ਸਿੰਘ ਪਿੰਕੀ ਨਮੋਲ, ਜਰਨੈਲ ਸਿੰਘ ਸਾਹਪੁਰ ਕਲਾਂ, ਭੋਲਾ ਸਿੰਘ ਸਾਦੀਹਿਰੀ, ਚਮਕੌਰ ਸਿੰਘ ਢੀਂਡਸਾ, ਭੂਰਾ ਸਿੰਘ ਸਲੇਮਗੜ, ਗੁਰਚਰਨ ਸਿੰਘ ਭੁਟਾਲ, ਮੁਖਤਿਆਰ ਸਿੰਘ ਭਾਠੂਆਂ, ਲੀਲਾ ਸਿੰਘ ਜਲੂਰ, ਮੱਲ ਸਿੰਘ ਫਤਿਹਗੜ੍ਹ, ਪਰਸ ਰਾਮ ਕਲਰ ਭੈਣੀ, ਅਮਰੀਕ ਸਿੰਘ ਸੁਰਜਨ ਭੈਣੀ, ਨਿਰਭੈ ਸਿੰਘ ਰੋੜੇਵਾਲ, ਸੁੱਖਾ ਸਿੰਘ ਹਮੀਰਗੜ, ਅਮ੍ਰਿਤਪਾਲ ਸਿੰਘ ਡਸਕਾ ਕੋਠੇ, ਦਰਸ਼ਨ ਸਿੰਘ ਛਾਜਲਾ, ਡਾ. ਜਰਨੈਲ ਸਿੰਘ ਜਵੰਧਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …