Sunday, September 20, 2026

ਡਿਪਟੀ ਕਮਿਸ਼ਨਰ ਵਲੋਂ ਰੋਜ਼ਗਾਰ ਬਿਊਰੋ ਵਿਖੇ ਨਵੇਂ ਬਣੇ ਵੀਡਿਓ ਕਾਨਫਰੰਸ ਰੂਮ ਦਾ ਉਦਘਾਟਨ

ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ) – ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਵਲੋਂ ਸਥਾਨਕ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਨਵੇਂ ਬਣੇ ਵੀਡਿਓ ਕਾਨਫਰੰਸ ਰੂਮ ਦਾ ਉਦਘਾਟਨ ਕੀਤਾ ਗਿਆ।ਡੀ.ਸੀ ਨੇ ਦੱਸਿਆ ਕਿ ਇਹ ਵੀਡਿਓ ਕਾਨਫਰੰਸ ਰੂਮ ਕਈ ਤਰਾਂ ਦੀਆਂ ਸਹੂਲਤਾਂ ਨਾਲ ਲੈਸ ਹੈ।ਜਿਸ ਵਿੱਚ ਲਗਭਗ 35-40 ਵਿਅਕਤੀਆਂ ਦੇ ਮੀਟਿੰਗ ਕਰਨ ਦੇ ਸਮੱਰਥਾ ਹੈ।ਇਸ ਰੂਮ ਵਿੱਚ ਪ੍ਰੋਜੈਕਟਰ, ਸਕਰੀਨ, ਮਾਈਕ ਸਿਸਟਮ, ਐਲ.ਈ.ਡੀ ਅਤੇ ਇੰਟਰਨੈਟ ਵਰਗੀਆਂ ਸਾਰੀਆ ਸਹੂਲਤਾਂ ਉਪਲੱਬਧ ਹਨ।ਵੀਡੀਓ ਕਾਨਫਰੰਸ ਰੂਮ ਟੂ-ਵੇਅ ਵਾਰਤਾਲਾਪ ਦੇ ਸਮਰੱਥ ਹੈ।
                 ਡਿਪਟੀ ਕਮਿਸ਼ਨਰ ਨੇ ਰੋਜ਼ਗਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਵਿਕਰਮਜੀਤ ਅਤੇ ਡਿਪਟੀ ਸੀ.ਈ.ਓ ਸਤਿੰਦਰ ਸਿੰਘ ਦੀ ਪ੍ਰਸੰਸਾ ਕੀਤੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ ਵਿਕਾਸ ਹੀਰਾ ਅਤੇ ਸਹਾਇਕ ਕਮਿਸ਼ਨਰ ਮੈਡਮ ਸ਼੍ਰੀਮਤੀ ਅਨਮਜੋਤ ਕੌਰ ਵੀ ਮੌਜ਼ੂਦ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …