Monday, September 28, 2026

ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਨਾਲ ਮੀਟਿੰਗ ਕਰਕੇ ਪ੍ਰਗਤੀ ਰਿਪੋਰਟ ਦਾ ਲਿਆ ਜਾਇਜ਼ਾ

ਪਠਾਨਕੋਟ, 19 ਨਵੰਬਰ (ਪੰਜਾਬ ਪੋਸਟ ਬਿਊਰੋ) – ਦਫਤਰ ਸਮੱਗਰ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਵਿਭਾਗ ਪਠਾਨਕੋਟ ਵੱਲੋਂ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਲਈ ਸਿੱਖਿਆ ਦੇ ਨਾਲ ਨਾਲ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਸਰਕਾਰੀ ਪ੍ਰਾਇਮਰੀ ਸਕੂਲ ਅਨੰਦਪੁਰ ਰੋਡ ਪਠਾਨਕੋਟ ਵਿਖੇ ਚਲਾਇਆ ਜਾ ਰਿਹਾ ਹੈ,ਇਸ ਟ੍ਰੇਨਿੰਗ ਸੈਂਟਰ ਵਿੱਚ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਨੂੰ ਕਿੱਤਾ ਮੁੱਖੀ ਕੋਰਸ ਜਿਵੇਂ ਥ੍ਰੀ ਡੀ ਟੈਕਨਾਲੋਜੀ, ਬੈਸਿਕ ਕੰਪਿਊਟਰ ਐਪਲੀਕੇਸ਼ਨ, ਪੈਨ ਬਣਾਉਣ ਦੀ ਟ੍ਰੇਨਿੰਗ, ਬਿਊਟੀ ਕਲਚਰ ਅਤੇ ਕਟਿੰਗ ਟੇਲਰਿੰਗ ਦੀ ਸਿਖਲਾਈ ਲਾਕਡਾਉਨ ਸਮੇਂ ਦੋਰਾਨ ਆਨ ਲਾਈਨ ਵੱਟਸਐਪ ਗਰੁਪ ਬਣਾ ਕੇ ਦਿੱਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਇਹ ਪ੍ਰਗਟਾਵਾ ਸਿੱਖਿਆ ਵਿਭਾਗ ਨਾਲ ਮਹੀਨਾਵਾਰ ਪ੍ਰਗਤੀ ਰਿਪੋਰਟ ਦਾ ਜਾਇਜ਼ਾ ਲੈਣ ਲਈ ਆਯੋਜਿਤ ਕੀਤੀ ਮੀਟਿੰਗ ਦੋਰਾਨ ਕੀਤਾ।ਬਲਦੇਵ ਰਾਜ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ), ਰਾਮੇਸ਼ ਠਾਕੁਰ ਡਿਪਟੀ ਡੀ.ਈ.ਓ (ਐਲੀਮੈਂਟਰੀ), ਰਾਜੇਸ਼ਵਰ ਸਲਾਰੀਆ ਡਿਪਟੀ ਡੀ.ਈ.ਓ ਸੈਕੰਡਰੀ, ਕੁਲਦੀਪ ਸਿੰਘ ਬੀ.ਪੀ.ਈ.ਓ ਪਠਾਨਕੋਟ, ਰਾਕੇਸ਼ ਠਾਕੁਰ ਬੀ.ਪੀ.ਈ.ਓ ਧਾਰਕਲ੍ਹਾਂ ਅਤੇ ਹੋਰ ਸਿੱਖਿਆ ਵਿਭਾਗੀ ਅਧਿਕਾਰੀ ਹਾਜ਼ਰ ਸਨ।
                ਉਨ੍ਹਾਂ ਦੱਸਿਆ ਕਿ ਸਿੱਖਿਆ ਦਾ ਮਿਆਰ ਹੋਰ ਵਧੀਆ ਬਣਾਉਂਣ ਦੇ ਲਈ ਹਰੇਕ ਸਕੂਲਾਂ ਵਿੱਚ ਮਾਪੇ ਅਧਿਆਪਕ ਕਮੇਟੀਆਂ ਬਣਾਈਆਂ ਹੋਈਆਂ ਹਨ ਤਾਂ ਜੋ ਹੋਰ ਵੀ ਵਧੀਆਂ ਢੰਗ ਨਾਲ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਲਈ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਪੜਦੀਆਂ ਸਾਰੀਆਂ ਲੜਕੀਆਂ, ਐਸ.ਸੀ ਲੜਕੇ ਅਤੇ ਬੀ.ਪੀ.ਐਲ ਲੜਕੀਆਂ ਲਈ ਸਾਲ 2020-21 ਦੋਰਾਨ ਵਰਦੀਆਂ ਲਈ 600 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਬੱਚਿਆਂ ਲਈ 1,34,22000 ਦੀ ਰਾਸ਼ੀ ਪ੍ਰਾਪਤ ਹੋਈ ਹੈ, ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਬੀ.ਪੀ.ਈ.ੳ ਦੀ ਸਹਾਇਤਾਂ ਨਾਲ ਵੱਖ-ਵੱਖ ਸਰਕਾਰੀ ਸਕੂਲਾਂ ਦੀ ਵੰਡ ਲਈ ਬਲਾਕਾਂ ਵਿੱਚ ਭੇਜ ਦਿੱਤੀ ਗਈ ਹੈ।
                ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦਾਖਲਾ ਮੁਹਿੰਮ ਅਧੀਨ ਟੀਮਾਂ ਬਣਾਈਆਂ ਗਈਆਂ ਹਨ, ਜੋ ਹਰ ਸਕੂਲ ਅਧਿਆਪਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਅੰਦਰ ਦਾਖਲਾ ਵਧਾਉਂਣ ਲਈ ਉਤਸ਼ਾਹਿਤ ਕਰਨਗੀਆਂ।ਉਨ੍ਹਾਂ ਦੱਸਿਆ ਕਿ 15 ਨਵੰਬਰ ਤੋਂ ਸੈਸ਼ਨ 2020-21 ਲਈ ਨਵੀਂ ਦਾਖਲਾ ਮੁਹਿੰਮ ਦੀ ਸੁਰੂਆਤ ਕਰ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ ਇਸ ਲਈ ਸਿੱਖਿਆ ਵਿਭਾਗ ਦੇ ਉਪਰਾਲਿਆਂ ਸਦਕਾ ਰੋਜ਼ਾਨਾ ਤੀਸਰੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਡੀ.ਡੀ. ਪੰਜਾਬੀ ਤੇ ਰੋਜਾਨਾ ਸਵੇਰੇ 9 ਵਜੇ ਤੋਂ 10 ਵਜੇ ਤੱਕ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਂਦਾ ਹੈ, ਇਸ ਵਿੱਚ ਜਿਲ੍ਹਾ ਪਠਾਨਕੋਟ ਵੱਲੋਂ ਵੀ ਕੂਝ ਅਧਿਆਪਕਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਅੰਗਰੇਜ਼ੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਕੂਲ ਅਤੇ ਸੈਂਟਰ ਪੱਧਰ ਤੇ ਅਧਿਆਪਕਾਂ ਅਤੇ ਬੱਚਿਆਂ ਦੇ ਅੰਗਰੇਜੀ ਬੂਸਟਰ ਕਲੱਬ ਬਣਾਏ ਗਏ ਹਨ।
                   ਉਨ੍ਹਾਂ ਦੱਸਿਆ ਕਿ ਸੈਸਨ 2020-21 ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦਫਤਰ ਵੱਲੋਂ ਜਿਲ੍ਹਾ ਪਠਾਨਕੋਟ ਨੂੰ ਪਹਿਲੀ ਜਮਾਤ ਤੋਂ ਬਾਰਵੀਂ ਜਮਾਤ ਵਿੱਚ ਪੜ ਰਹੇ ਵਿਦਿਆਰਥੀਆਂ ਲਈ 321657(ਐਸ.ਈ ਅਤੇ ਨਾਨ ਐਸ.ਈ) ਕਿਤਾਬਾਂ ਪ੍ਰਾਪਤ ਹੋਈਆਂ ਹਨ ਜੋ ਬਲਾਕ ਪੱਧਤ ਤੋਂ ਸਕੂਲ ਪੱਧਰ ਤੇ 303633 ਕਿਤਾਬਾਂ ਵੰਡੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ 376 ਸਮਾਰਟ ਸਕੂਲ ਬਣਾਏ ਜਾਣੇ ਹਨ।ਜਿਨ੍ਹਾਂ ਵਿੱਚੋਂ 81 ਸਕੂਲਾਂ ਵਿੱਚ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ 295 ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਕੰਮ ਚਲ ਰਿਹਾ ਹੈ।
                   ਉਨ੍ਹਾਂ ਜਿਲ੍ਹਾ ਸਿੱਖਿਆ ਅਫਸ਼ਰ ਨੂੰ ਹਦਾਇਤ ਕੀਤੀ ਕਿ ਸਿੱਖਿਆ ਵਿਭਾਗ ਵੱਲੋਂ ਜੋ ਪ੍ਰੋਜੈਕਟ ਚਲਾਏ ਜਾ ਰਹੇ ਹਨ, ਉਨ੍ਹਾਂ ਪ੍ਰੋਜੈਕਟਾਂ ਨੂੰ ਸਮੇਂ ਰਹਿੰਦਿਆਂ ਮੁਕੰਮਲ ਕਰ ਲਿਆ ਜਾਵੇ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …