ਅੰਮ੍ਰਿਤਸਰ, 19 ਨਵੰਬਰ (ਦੀਪ ਦਵਿੰਦਰ ਸਿੰਘ) – ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਵਲੋਂ ਅੱਜ ਸਿਰਜਣਾ ਕੇਂਦਰ ਕਪੂਰਥਲਾ ਅਤੇ ਗਲੋਬਲ
ਚਿੰਤਕ ਮੰਚ ਦੇ ਸਹਿਯੋਗ ਨਾਲ ਉਘੇ ਵਿਦਵਾਨ ਡਾ. ਆਸਾ ਸਿੰਘ ਘੁੰਮਣ ਦੀ ਇਤਿਹਾਸਕ ਪੁਸਤਕ ‘ਕੱਤਕ ਕਿ ਵਿਸਾਖ? ਕਿ ਦੋਵੇਂ’ ਉਪਰ ਵਿਚਾਰ ਚਰਚਾ ਸਥਾਨਕ ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿਖੇ ਕਰਵਾਈ ਗਈ।ਸਮਾਗਮ ਦੀ ਪ੍ਰਧਾਨਗੀ ਡਾ. ਮਹਿਲ ਸਿੰਘ, ਐਸ.ਪੀ ਓਪਿੰਦਰਜੀਤ ਸਿੰਘ, ਤਰਲੋਚਨ ਸਿੰਘ ਭੱਟੀ ਪੀ.ਸੀ.ਐਸ ਅਤੇ ਡਾ. ਜੋਗਿੰਦਰ ਸਿੰਘ ਨੇ ਕੀਤੀ।
ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਲੇਖਕ ਨੂੰ ਵਧਾਈ ਦਿੰਦਿਆਂ ਪੁਸਤਕ ਬਾਰੇ ਜਾਣ-ਪਛਾਣ ਕਰਵਾਈ ਤੇ ਕਿਹਾ ਕਿ ਅਜਿਹੀਆਂ ਪੁਸਤਕਾਂ ਖੋਜ ਵਿਦਿਆਰਥੀਆਂ ਲਈ ਮੀਲ ਪੱਥਰ ਸਾਬਤ ਹੁੰਦੀਆਂ ਹਨ।
ਚਰਚਾ ਅਰੰਭ ਕਰਦਿਆਂ ਡਾ. ਕੁਲਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਡਾ. ਘੁੰਮਣ ਨੇ ਪੁਸਤਕ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਬਹੁਤ ਸਾਰੇ ਭਰਮ ਭੁਲੇਖਿਆਂ ਤੋਂ ਪਰਦਾ ਚੁੱਕਿਆ ਹੈ।ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਇਤਿਹਾਸਕ ਪਰਖ ਪੜਚੋਲ ਵੇਲੇ ਸਾਨੂੰ ਸਦੀਆਂ ਦੀਆਂ ਪਰੰਪਰਾਵਾਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।ਡਾ. ਮਹਿਲ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਵਿਵਾਦ ਦੇ ਗਹਿਰੇ ਵਿਸ਼ਲੇਸ਼ਣ ਦੇ ਹੱਲ ਲਈ ਇਹ ਪੁਸਤਕ ਸਹਾਈ ਹੋਵੇਗੀ।ਡਾ. ਧਰਮ ਸਿੰਘ, ਡਾ. ਬਿਕਰਮ ਸਿੰਘ ਘੁੰਮਣ ਅਤੇ ਸ਼ਾਇਰ ਦੇਵ ਦਰਦ ਨੇ ਕਿਹਾ ਕਿ ਪੁਰਾਤਨ ਇਤਿਹਾਸਕ ਹਵਾਲਿਆਂ ਨੂੰ ਸੂਖਮਤਾ ਨਾਲ ਪੜ੍ਹਨ ਮਗਰੋਂ ਕੁੱਝ ਨਵੇਂ ਨਤੀਜੇ ਕੱਢੇ ਜਾ ਸਕਦੇ ਹਨ।ਗਿਆਨੀ ਜਗਰੂਪ ਸਿੰਘ ਅਤੇ ਪ੍ਰਿੰਸੀਪਲ ਕੇਵਲ ਸਿੰਘ ਰੱਤੜਾ ਨੇ ਵੀ ਪੁਸਤਕ ਬਾਰੇ ਵਿਚਾਰ ਰੱਖੇ।
ਅੰਤ ’ਤੇ ਸਭਾ ਦੇ ਸਕੱਤਰ ਧਰਵਿੰਦਰ ਔਲਖ ਨੇ ਸਭ ਦਾ ਧੰਨਵਾਦ ਕੀਤਾ।ਇਸ ਸਮੇਂ ਦਿਲਜੀਤ ਸਿੰਘ ਬੇਦੀ, ਹਰਭਜਨ ਸਿੰਘ ਬਰਾੜ, ਚਰਨਜੀਤ ਗੁਮਟਾਲਾ, ਡਾ. ਇਕਬਾਲ ਕੌਰ, ਹਰਜੀਤ ਸੰਧੂ, ਡਾ. ਕਸ਼ਮੀਰ ਸਿੰਘ, ਪ੍ਰੋ ਪ੍ਰੋਮਿਲਾ ਅਰੋੜਾ, ਪਿ੍ਰੰਸੀਪਲ ਕੁਲਵੰਤ ਸਿੰਘ ਅਣਖੀ, ਮਨਮੋਹਨ ਬਾਸਰਕੇ, ਡਾ. ਧਰਮਪਾਲ , ਡਾ. ਆਤਮ ਰੰਧਾਵਾ, ਡਾ. ਇੰਦਰਾ ਵਿਰਕ, ਹਰਮੀਤ ਆਰਟਿਸਟ ਆਦਿ ਹਾਜ਼ਰ ਸਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media