ਅੰਮ੍ਰਿਤਸਰ, 22 ਨਵੰਬਰ (ਸੁਖਬੀਰ ਸਿੰਘ) – ਪੰਜਾਬ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦੇ ਉਘੇ ਸੰਗੀਤਕਾਰ ਰਾਹੁਲ ਬਦਵਾਰ ਉਰਫ ਆਰ.ਬੀ ਦੇ ਨਵੇਂ ਗਾਣੇ
ਗੁਲਾਬੀ ਜੋ ਪ੍ਰਸਿੱਧ ਗਾਇਕ ਲਖਵਿੰਦਰ ਵਡਾਲੀ ਨੇ ਗਾਇਆ ਹੈ, ਨੂੰ ਲੋਕਾਂ ਵਲੋਂ ਭਰਵਾਂ ਮਿਲ ਰਿਹਾ ਹੈ।ਟੀ.ਵੀ ਚੈਨਲਾਂ ਅਤੇ ਯੂ.ਟਿਊਬ ‘ਤੇ ਦਰਸ਼ਕਾਂ ਵਲੋਂ ਇਹ ਗੀਤ ਅਤੇ ਇਸ ਦਾ ਮਿਊਜ਼ਿਕ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਸੰਗੀਤਕਾਰ ਆਰ.ਬੀ ਨੇ ਬਹੁਤ ਸਾਰੇ ਪੰਜਾਬੀ ਗਾਇਕਾਂ ਦੇ ਗੀਤਾਂ ਨੂੰ ਮਿਊਜ਼ਿਕ ਦਿੱਤਾ ਹੈ।ਉਹਨਾਂ ਨੇ ਐਵਾਰਡ ਜੇਤੂ ਫਿਲਮ ਘਰ ਆਜਾ ਜੀਤੂ ਨੂੰ ਵੀ ਬੈਕਗਰਾਊਂਡ ਸੰਗੀਤ ਦਿੱਤਾ ਹੈ।ਕਾਫੀ ਵੈਬ ਸੀਰੀਜ਼ ਨੂੰ ਵੀ ਉਹ ਬੈਕਗਰਾਊਂਡ ਮਿਊਜ਼ਿਕ ਦੇ ਚੁੱਕੇ ਹਨ। ਉਹਨਾਂ ਦੇ ਗਾਣੇ ਲੱਗੀਆਂ ਜ਼ੋਰਾ ਜੋਰੀ ਨੂੰ ਮਿਊਜ਼ਿਕ ਐਵਾਰਡ 2016 ਅਤੇ ਰੰਗੀ ਗਈ ਗਾਣੇ ਨੂੰ ਮਿਊਜ਼ਿਕ ਐਵਾਰਡ 2018 ਮਿਲ ਚੁੱਕਾ ਹੈ।ਲੋਕਡਾਊਨ ਦੇ ਦੌਰਾਨ ਮੌਲਾ ਗਾਣਾ ਜਿਸ ਨੂੰ ਪਦਮ ਸ਼੍ਰੀ ਪੂਰਨ ਚੰਦ ਵਡਾਲੀ ਅਤੇ ਲਖਵਿੰਦਰ ਵਡਾਲੀ ਨੇ ਗਾਇਆ ਕਾਫੀ ਪ੍ਰਸਿੱਧ ਹੋਇਆ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media