Friday, July 24, 2026

ਕਪੂਰਥਲਾ ‘ਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਮੁਕੰਮਲ – ਕੁੱਲ ਵੋਟਰ 608467

ਸਾਰੇ ਹਲਕਿਆਂ ਅੰਦਰ ਮਰਦ ਵੋਟਰਾਂ ਦੀ ਗਿਣਤੀ ਮਹਿਲਾਵਾਂ ਦੇ ਮੁਕਾਬਲੇ ਜਿਆਦਾ

ਕਪੂਰਥਲਾ, 24 ਨਵੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲੇ 16 ਨਵੰਬਰ ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਹੋ ਚੁੱਕੀ ਹੈ।ਜਿਸ ਤਹਿਤ ਜਿਲੇ ਅੰਦਰ ਵੋਟਰਾਂ ਦੀ ਗਿਣਤੀ 608467 ਹੋ ਗਈ ਹੈ।ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਕੁੱਲ ਵੋਟਰਾਂ ਵਿਚੋਂ 318128 ਮਰਦ ਅਤੇ 290309 ਔਰਤ ਵੋਟਰਾਂ ਹਨ, ਜਦਕਿ 30 ਤੀਜੇ ਲਿੰਗ ਵਾਲੇ ਵੋਟਰ ਹਨ।
                ਇਸ ਤੋਂ ਇਲਾਵਾ ਜਿਲੇ ‘ਚ ਕੁਲ 768 ਪੋਲਿੰਗ ਬੂਥ ਹਨ, ਜਿਨਾਂ ਵਿਚੋਂ ਸਭ ਤੋਂ ਵੱਧ ਫਗਵਾੜਾ ਵਿਧਾਨ ਸਭਾ ਹਲਕੇ ਅੰਦਰ 220, ਸੁਲਤਾਨਪੁਰ ਲੋਧੀ ਅੰਦਰ 190, ਕਪੂਰਥਲਾ ਅੰਦਰ 184 ਤੇ ਭੁਲਥ ਅੰਦਰ 174 ਬੂਥ ਹਨ। ਵੋਟਰਾਂ ਦੀ ਗਿਣਤੀ ਦੇ ਹਿਸਾਬ ਨਾਲ ਵੀ ਫਗਵਾੜਾ ਹਲਕੇ ਅੰਦਰ 186598 ਵੋਟਰ ਹਨ, ਜੋ ਕਿ ਬਾਕੀ ਹਲਕਿਆਂ ਤੋਂ ਜਿਆਦਾ ਹਨ।ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਅੰਦਰ 144854, ਕਪੂਰਥਲਾ ਅੰਦਰ 143432, ਭੁਲੱਥ ‘ਚ 133583 ਵੋਟਰ ਹਨ।
ਚਾਰਾਂ ਹਲਕਿਆਂ ਅੰਦਰ ਮਰਦ ਵੋਟਰਾਂ ਦੀ ਗਿਣਤੀ ਔਰਤਾਂ ਦੇ ਮੁਕਾਬਲੇ ਜਿਆਦਾ ਹੈ, ਜਿਸ ਤਹਿਤ ਫਗਵਾੜਾ ਵਿਖੇ ਮਰਦ 98268 ਤੇ ਔਰਤ ਵੋਟਰ 88323, ਸੁਲਤਾਨਪੁਰ ਲੋਧੀ ਅੰਦਰ ਮਰਦ 76739 ਤੇ ਮਹਿਲਾ ਵੋਟਰ 68113, ਕਪੂਰਥਲਾ ਅੰਦਰ ਮਰਦ 75300 ਜਦਕਿ ਮਹਿਲਾ ਵੋਟਰ 68113, ਭੁਲੱਥ ਹਲਕੇ ‘ਚ ਮਰਦ ਵੋਟਰ 67821 ਤੇ ਮਹਿਲਾ ਵੋਟਰ 65760 ਹਨ।
                   ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਪ੍ਰਾਪਤ ਸਮਾਂ ਸਾਰਣੀ ਮੁਤਾਬਿਕ 5 ਤੇ 6 ਦਸੰਬਰ ਨੂੰ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਦੇ ਬੀ.ਐਲ.ਓ ਸਬੰਧਿਤ ਪੋਲਿੰਗ ਬੂਥ `ਤੇ ਬੈਠ ਕੇ ਜਨਤਾ ਕੋਲੋਂ ਦਾਅਵੇ ਤੇ ਇਤਰਾਜ਼ ਪ੍ਰਾਪਤ ਕਰਨਗੇ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …