ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪਿੰਡ ਦੋਲੋਨੰਗਲ ਵਿਖੇ ਝੋਨੇ ਦੀ ਰਹਿੰਦ ਖੂਹੰਦ ਪਰਾਲੀ ਨੂੰ ਬਿਨਾਂ ਅੱਗ
ਲਗਾਏ ਗਾਲਣ ਲਈ ਖੇਤ ਵਿਚ ਪੁਸਾ ਡੀਕੰਪੋਜ਼ਰ ਦਾ ਟਰਾਇਲ ਲਗਾਇਆ ਗਿਆ।ਇਹ ਟਰਾਇਲ ਕਿਸਾਨ ਜਸਪਾਲ ਸਿੰਘ ਦੇ ਖੇਤਾਂ ਵਿੱਚ ਕਿਸਾਨਾਂ ਦੀ ਹਾਜ਼ਰੀ ਵਿਚ ਲਗਾ ਕੇ ਸਪਰੇਅ ਕਰਕੇ ਦਿਖਾਇਆ ਗਿਆ।ਪੂਸਾ ਇੰਸਟੀਚਿਊਟ ਵਲੋਂ ਤਿਆਰ ਕੀਤਾ ਪੂਸਾ ਡੀਕਮਪੋਜ਼ਰ ਕਿਸਾਨਾਂ ਲਈ ਬਹੁਤ ਵੱਡੀ ਆਸ ਦੀ ਕਿਰਣ ਲੈ ਕੇ ਆਇਆ ਹੈ।ਖੇਤੀਬਾੜੀ ਵਿਭਾਗ ਵਲੋਂ ਇਸ ਦੇ ਟਰਾਇਲ ਵੱਖ ਵੱਖ ਪਿੰਡਾਂ ਵਿੱਚ ਲਗਾ ਕੇ ਕਿਸਾਨਾਂ ਨੁੰ ਟਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਕਿਸਾਨ ਪਰਾਲੀ ਗਾਲਣ ਲਈ ਇਸ ਤਕਨੀਕ ਦੀ ਵੱਡੇ ਪੱਧਰ ‘ਤੇ ਵਰਤੋਂ ਸ਼ੁਰੂ ਕਰ ਦੇਣ ਅਤੇ ਪਰਾਲੀ ਨੂੰ ਅੱਗ ਲੱਗਣ ਤੋਂ ਰੋਕ ਕੇ ਪਰਾਲੀ ਨੂੰ ਗਾਲ ਕੇ ਖਾਦ ਦੇ ਰੂਪ ਵਿੱਚ ਇਸਤੇਮਾਲ ਕਰ ਸਕਣ।
ਖੇਤੀਬਾੜੀ ਵਿਕਾਸ ਅਫਸਰ ਸਤਵਿੰਦਰਬੀਰ ਸਿੰਘ ਨੇ ਕਿਹਾ ਕਿ ਪੂਸਾ ਡੀਕੰਪੋਜ਼ਰ ਨੂੰ ਵਰਤਣ ਨਾਲ ਝੋਨੇ ਦੀ ਪਰਾਲੀ ਅਤੇ ਜੜਾਂ ਕੁਦਰਤੀ ਤਰੀਕੇ ਨਾਲ ਗਲ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਾਧਾ ਕਰਦੇ ਹਨ।ਇਸ ਤਕਨੀਕ ਦੀ ਵਰਤੋ ਨਾਲ ਕਈ ਟਨ ਰਹਿੰਦ ਖੂਹੰਦ ਜਿਥੇ ਨਸ਼ਟ ਹੋਣ ਤੋ ਬਚੇਗੀ ਉਥੇ ਮੁੜ ਖਾਦ ਦੇ ਰੂਪ ਵਿਚ ਮਿੱਟੀ ਵਿਚ ਮਿਲ ਕੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰੇਗੀ।
ਖੇਤੀਬਾੜੀ ਵਿਭਾਗ ਵਲੋਂ ਏ.ਡੀ.ਓ ਕੰਵਲਜੀਤ ਸਿੰਘ ਨੇ ਆਏ ਹੋਏ ਕਿਸਾਨਾਂ ਨੂੰ ਇਸ ਤਕਨੀਕ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਕਿਸਾਨਾਂ ਦੀਆਂ ਖੇਤੀ ਸਮੱਸਿਆਵਾ ਸੰਬੰਧੀ ਮੋਕੇ ‘ਤੇ ਹੱਲ ਦੱਸੇ।ਚੇਅਰਮੈਨ ਮਾਰਕੀਟ ਕਮੇਟੀ ਰਈਆ ਗੁਰਦਿਆਲ ਸਿੰਘ ਢਿਲੋਂ ਨੇ ਖੇਤੀਬਾੜੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਏ ਹੋਏ ਕਿਸਾਨਾਂ ਦਾ ਧੰਨਂਵਾਦ ਕੀਤਾ।
ਇਸ ਮੌਕੇ ਸਰਪੰਚ ਨਰਿੰਦਰ ਸਿੰਘ ਢਿਲੋਂ ,ਸਰਪੰਚ ਸਰਬਜੀਤ ਸਿੰਘ ਸੰਧੂ ਬਾਬਾ ਬਕਾਲਾ, ਮਾਸਟਰ ਜਸਪਾਲ ਸਿੰਘ, ਖੇਤੀਬਾੜੀ ਵਿਭਾਗ ਵਲੋਂ ਤਰਸੇਮ ਸਿੰਘ ਏ.ਐਸ.ਆਈ, ਹਰਜੀਤ ਸਿੰਘ ਅੰਕੜਾ ਸਹਾਇਕ, ਤਨਵੀਰ ਸਿੰਘ, ਮਨਜਿੰਦਰ ਸਿੰਘ ਏ.ਟੀ.ਐਮ, ਮਨਬੀਰ ਸਿੰਘ ਆਦਿ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media